December 4, 2023
Crime Punjab

ਸਸਪੈਂਡ ਅਫ਼ਸਰ ਰਾਜਜੀਤ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਐਫ.ਆਈ.ਆਰ. ਕੀਤੀ ਦਰਜ

ਕਈ ਸਾਲਾਂ ਤੋਂ ਬੰਦ ਪਈਆਂ ਡਰੱਗਜ਼ ਰਿਪੋਰਟਾਂ ਖੁੱਲ੍ਹਣ ਤੋਂ ਬਾਅਦ ਪੰਜਾਬ ਸਰਕਾਰ ਇਕ ਤੋਂ ਬਾਅਦ ਇਕ ਕਾਰਵਾਈ ਕਰ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀ ਸਸਪੈਂਡ ਕੀਤੇ ਗਏ ਪੀ.ਪੀ .ਐਸ. ਅਫ਼ਸਰ ਰਾਜਜੀਤ ਸਿੰਘ ਖਿਲਾਫ਼ ਹੁਣ ਵਿਜੀਲੈਂਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ। ਪੰਜਾਬ ਵਿਜੀਲੈਂਸ ਬਿਊਰੋ ਹੁਣ ਰਾਜਜੀਤ ਸਿੰਘ ਹੁੰਦਲ ਦੀਆਂ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਦੀ ਜਾਂਚ ਕਰੇਗੀ ਅਤੇ ਉਨ੍ਹਾਂ ਦੀ ਮਾਰਕਿਟ ਵੈਲਿਊ ਦੇ ਹਿਸਾਬ ਨਾਲ ਹੁੰਦਲ ਵਲੋਂ ਬਣਾਈ ਗਈ ਜਾਇਦਾਦ ਦਾ ਬਿਓਰਾ ਤਿਆਰ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਸ਼ੰਕਾ ਹੈ ਕਿ ਨੌਕਰੀ ਤੋਂ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਮਿਲ ਕੇ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਵਲੋਂ ਜੋ ਰੈਕੇਟ ਚਲਾਇਆ ਜਾ ਰਿਹਾ ਸੀ, ਉਸ ਰਾਹੀਂ ਕੀਤੀ ਗਈ ਕਾਲੀ ਕਮਾਈ ਨੂੰ ਸੰਪਤੀਆਂ ‘ਚ ਨਿਵੇਸ਼ ਕੀਤਾ ਗਿਆ। ਵਿਜੀਲੈਂਸ ਬਿਊਰੋ ਵਲੋਂ ਰਾਜਜੀਤ ਸਿੰਘ ਹੁੰਦਲ ਦੀ ਸੰਪਤੀ ਬਣਾਉਣ ‘ਚ ਜਲੰਧਰ ਦੇ ਵੱਡੇ ਹੋਟਲ ਕਾਰੋਬਾਰੀ ਦੀ ਭੂਮਿਕਾ ਵੀ ਜਾਂਚੀ ਜਾਵੇਗੀ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਐੱਸ. ਆਈ. ਟੀ. ਵਲੋਂ ਦਿੱਤੀ ਗਈ ਰਿਪੋਰਟ ‘ਚ ਦਰਜ ਰਾਜਜੀਤ ਸਿੰਘ ਹੁੰਦਲ ਦੀ ਕਰੋੜਾਂ ਰੁਪਏ ਦੀ ਜਾਇਦਾਦ ਦੇ ਸਬੰਧ ‘ਚ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਰਾਜਜੀਤ ਸਿੰਘ ਵਿਰੁੱਧ ਲੁੱਟ ਆਊਟ ਸਰਕੂਲਰ ਜਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਜਾਂਚ ਲਈ ਚਿੱਠੀ ਲਿਖੀ ਹੈ, ਜਿਸ ਤੋਂ ਬਾਅਦ ਰਾਜਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਬੈਂਕ ਖ਼ਾਤਿਆਂ ਦੀ ਜਾਂਚ ਦੀ ਵੀ ਤਿਆਰੀ ਵਿੱਢੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਸਾਬਕਾ ਅਧਿਕਾਰੀ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੀਲਬੰਦ ਲਿਫ਼ਾਫਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਮਗਰੋਂ ਪੀ. ਪੀ. ਐੱਸ. ਅਧਿਕਾਰੀ ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ‘ਚ ਨਾਮਜ਼ਦ ਕਰਦੇ ਹੋਏ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ। ਐੱਸ. ਆਈ. ਟੀ. ਦੀ ਰਿਪੋਰਟ ‘ਚ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀ ਡਰੱਗ ਮਾਮਲੇ ‘ਚ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਸਨ। ਸਾਲ 2013 ‘ਚ ਰਾਜਜੀਤ ਸਿੰਘ ਨੂੰ ਐੱਸ. ਐੱਸ. ਪੀ. ਤਰਨਤਾਰਨ ਲਾਇਆ ਗਿਆ ਸੀ ਅਤੇ ਉਸ ਦੀ ਅਪੀਲ ‘ਤੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਤਰਨਤਾਰਨ ‘ਚ ਨਿਯੁਕਤ ਕੀਤਾ ਗਿਆ ਸੀ।

ਉਦੋਂ ਰਾਜਜੀਤ ਨੇ ਕਿਹਾ ਸੀ ਕਿ ਸਰਹੱਦੀ ਖੇਤਰ ‘ਚ ਉਨ੍ਹਾਂ ਨੂੰ ਇੰਦਰਜੀਤ ਸਿੰਘ ਦੀਆਂ ਸੇਵਾਵਾਂ ਦੀ ਲੋੜ ਹੈ, ਜਦੋਂ ਕਿ ਉਸ ਸਮੇਂ ਜ਼ਿਲ੍ਹੇ ‘ਚ ਇੰਦਰਜੀਤ ਸਿੰਘ ਤੋਂ ਸੀਨੀਅਰ 40 ਹੋਰ ਅਧਿਕਾਰੀ ਵੀ ਮੌਜੂਦ ਸਨ। ਇੰਦਰਜੀਤ ਨੂੰ ਓ. ਆਰ. ਪੀ. ਰੈਂਕ ਦੇ ਕੇ ਤਰਨਤਾਰਨ ‘ਚ ਸੀ. ਆਈ. ਏ. ਇੰਸਪੈਕਟਰ ਲਾਇਆ ਗਿਆ ਸੀ। ਉਦੋਂ ਉਸ ਨੂੰ ਹੈੱਡ ਕਾਂਸਟੇਬਲ ਤੋਂ ਏ. ਐੱਸ. ਆਈ. ਬਣਾਉਣ ਲਈ ਦੋਹਰੀ ਪਦਉੱਨਤੀ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਅਜਿਹਾ ਕਰਦੇ ਸਮੇਂ ਰਾਜਜੀਤ ਸਿੰਘ ਨੇ ਕਿਹਾ ਸੀ ਕਿ ਇੰਦਰਜੀਤ ਸਿੰਘ ਦੇ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਪੈਂਡਿੰਗ ਨਹੀਂ ਹੈ, ਜਦੋਂ ਕਿ ਉਸ ਦੇ ਖ਼ਿਲਾਫ਼ ਜਾਂਚ ਚੱਲ ਰਹੀ ਸੀ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X