ਸ਼ਰਧਾ ਕਤਲਕਾਂਡ ’ਚ ਆਇਆ ਨਵਾਂ ਮੋੜ, ਪੁਲਿਸ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

ਸ਼ਰਧਾ ਕਤਲ ਕੇਸ ਦੇ ਵਿਚ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਆਫ਼ਤਾਬ ਨੇ ਆਪਣੇ ਕਮਰੇ ‘ਚ ਇਕ ਕੁੜੀ ਨੂੰ ਵੀ ਬੁਲਾਇਆ ਸੀ, ਉਹ ਉਸ ਕੁੜੀ ਨਾਲ ਉਸੇ ਕਮਰੇ ‘ਚ ਸੁੱਤਾ ਸੀ, ਜਿਸ ‘ਚ ਉਸ ਨੇ ਸ਼ਰਧਾ ਦਾ ਕਤਲ ਕੀਤਾ ਸੀ। ਕੁੜੀ ਦੇ ਆਉਣ ਤੋਂ ਪਹਿਲਾਂ ਹੀ ਆਫ਼ਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਨੂੰ ਫਰਿੱਜ ‘ਚੋਂ ਕੱਢ ਕੇ ਬੈੱਡ ‘ਚ ਲੁਕਾ ਦਿੱਤਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ‘ਚ ਮੁੰਬਈ ਦੇ 28 ਸਾਲਾ ਆਫ਼ਤਾਬ ਪੂਨਾਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਅਪਰਾਧ ‘ਚ ਵਰਤਿਆ ਗਿਆ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ।

ਆਫ਼ਤਾਬ ਨੂੰ ਟੀਵੀ ਸੀਰੀਜ਼ ਡੈਕਸਟਰ (Dexter) ਅਤੇ ਦਿ ਫੈਮਿਲੀ ਮੈਨ (The Family Man) ਦੇਖ ਕੇ ਸ਼ਰਧਾ ਦੇ ਸਰੀਰ ਦੀ ਟਿਕਾਣੇ ਲਗਾਉਣ ਦਾ ਆਈਡੀਆ ਮਿਲਿਆ ਸੀ। ਆਫ਼ਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਨੂੰ ਰੱਖਣ ਲਈ ਲੋਕਲ ਮਾਰਕੀਟ ਦੀ ਤਿਲਕ ਇਲੈਕਟ੍ਰੋਨਿਕ ਨਾਮੀ ਦੁਕਾਨ ਤੋਂ 300 ਮੀਟਰ ਸਮਰੱਥ ਵਾਲਾ ਫਰਿੱਜ ਖਰੀਦਿਆ ਸੀ। ਇਸੇ ਆਈਡੀਆ ਰਾਹੀਂ ਉਸ ਨੇ ਇਹ ਵੀ ਦੇਖਿਆ ਕਿ ਜੇਕਰ ਲਾਸ਼ ਘਰ ‘ਚ ਰੱਖੀ ਤਾਂ ਕਿਵੇਂ ਉਸ ਦੀ ਬੱਦਬੂ ਨੂੰ ਰੋਕਿਆ ਜਾ ਸਕਦਾ ਹੈ।

ਨਾਲ ਹੀ ਤੁਹਾਨੂੰ ਦਸ ਦਈਏ ਕਿ ਦਿੱਲੀ ਪੁਲਸ ਲਿਵ-ਇਨ-ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਨੂੰ ਮੰਗਲਵਾਰ ਨੂੰ ਛਤਰਪੁਰ ਦੇ ਜੰਗਲ ’ਚ ਲੈ ਕੇ ਗਈ, ਜਿੱਥੇ ਉਸ ਨੇ ਲਾਸ਼ ਦੇ ਟੁਕੜੇ ਸੁੱਟੇ ਸਨ। ਪੁਲਿਸ ਮੁਤਾਬਕ ਦੋਸ਼ੀ ਨੇ ਜਿਨ੍ਹਾਂ ਇਲਾਕਿਆਂ ’ਚ ਲਾਸ਼ ਦੇ ਟੁਕੜਿਆਂ ਨੂੰ ਸੁੱਟਣ ਦੀ ਜਾਣਕਾਰੀ ਦਿੱਤੀ, ਉੱਥੋਂ 13 ਟੁਕੜੇ ਬਰਾਮਦ ਕੀਤੇ ਗਏ ਹਨ ਪਰ ਫੋਰੈਂਸਿਕ ਜਾਂਚ ਮਗਰੋਂ ਹੀ ਪੁਸ਼ਟੀ ਹੋ ਸਕੇਗੀ ਕਿ ਕੀ ਇਹ ਪੀੜਤਾ ਨਾਲ ਜੁੜੇ ਹਨ ਜਾਂ ਨਹੀਂ। ਆਫਤਾਬ ਨੇ ਜਾਂਚ ਦੌਰਾਨ ਪੁਲਸ ਨੂੰ ਦੱਸਿਆ ਕਿ ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਉਸ ਨੇ ਆਪਣੀ ਸਾਥੀ ਸ਼ਰਧਾ ਵਾਲਕਰ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਕੱਟਣ ਦਾ ਵਿਚਾਰ ਇਕ ਅਮਰੀਕੀ ਟੈਲੀਵਿਜ਼ਨ ਸੀਰੀਜ਼ ‘ਡੈਕਸਟਰ’ ਤੋਂ ਆਇਆ ਸੀ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਲਾਸ਼ ਦੇ ਟੁਕੜਿਆਂ ਨੂੰ ਰੱਖਣ ਇਕ ਵੱਡਾ ਫਰਿੱਜ ਖਰੀਦਿਆ ਅਤੇ ਉਹ ਇਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਅੱਧੀ ਰਾਤ ਨੂੰ ਨਿਕਲਦਾ ਸੀ। ਪੁਲਿਸ ਨੇ ਦੱਸਿਆ ਕਿ ਆਫਤਾਬ ਅਤੇ ਸ਼ਰਧਾ ਡੇਟਿੰਗ ਐਪ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ ਅਤੇ ਬਾਅਦ ’ਚ ਦੋਵੇਂ ਮੁੰਬਈ ’ਚ ਇਕ ਕਾਲ ਸੈਂਟਰ ’ਚ ਕੰਮ ਕਰਨ ਲੱਗੇ ਅਤੇ ਦੋਹਾਂ ਨੂੰ ਪਿਆਰ ਹੋ ਗਿਆ।  ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਇਸ ਸਾਲ ਮਈ ਵਿਚ ਦੱਖਣੀ ਦਿੱਲੀ ਵਿਚ ਮਹਿਰੌਲੀ ਚਲਾ ਗਏ ਸੀ, ਜਦੋਂ ਉਨ੍ਹਾਂ ਦੇ ਪਰਿਵਾਰਾਂ ਨੇ ਰਿਸ਼ਤੇ ਦਾ ਵਿਰੋਧ ਕੀਤਾ ਕਿਉਂਕਿ ਉਹ ਵੱਖ-ਵੱਖ ਧਰਮਾਂ ਨਾਲ ਸਬੰਧਤ ਸਨ। ਆਫਤਾਬ, ਸ਼ਰਧਾ ਨੂੰ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਲੈ ਕੇ ਆਇਆ ਸੀ। ਸ਼ਰਧਾ ਵੱਲੋਂ ਵਿਆਹ ਦਾ ਦਬਾਅ ਬਣਾਉਣ ’ਤੇ ਆਫਤਾਬ ਨੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...