RSS ਦੇ ਪ੍ਰਧਾਨ ਮੋਹਨ ਭਾਗਵਤ ਨੇ ਐਤਵਾਰ ਨੂੰ ਇਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਦ੍ਰਿਸ਼ਟੀਕੋਣ ਵੱਖ-ਵੱਖ ਹੋ ਸਕਦੇ ਹਨ, ਪਰ ਜ਼ਮੀਰ ਅਤੇ ਚੇਤਨਾ ਦੇਸ਼ ਭਰ ਵਿੱਚ ਵਿਆਪਕ ਹਨ। ਮੁੰਬਈ ਵਿੱਚ ਇੱਕ ਸਮਾਗਮ ਵਿੱਚ ਬੋਲਦੇ ਹੋਏ, ਆਰਐਸਐਸ ਮੁਖੀ ਨੇ ਪੰਡਤਾਂ ਨੂੰ ਲੈਕੇ ਇਕ ਬਿਆਨ ਜਾਰੀ ਕੀਤਾ। ਉਹਨਾਂ ਕਿਹਾ: “ਜਾਤ ਪਰਮਾਤਮਾ ਨੇ ਨਹੀਂ ਬਲਕਿ ਪੰਡਿਤਾਂ ਨੇ ਬਣਾਈ ਹੈ, ਰੱਬ ਲਈ ਅਸੀਂ ਸਾਰੇ ਇਕ ਹਾਂ। ਸਾਡੇ ਸਮਾਜ ਵਿਚ ਵੰਡੀਆਂ ਪਾ ਕੇ ਪਹਿਲਾਂ ਦੇਸ਼ ’ਤੇ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਫਾਇਦਾ ਉਠਾਇਆ। ਇਹ ਕਹਿਣਾ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦਾ। ਆਰ.ਐੱਸ.ਐੱਸ. ਮੁਖੀ ਨੇ ਮੁੰਬਈ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਹ ਬੋਲ ਬੋਲੇ ਸਨ। ਮੋਹਨ ਭਾਗਵਤ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਸਮਾਜ ਨੂੰ ਵੰਡ ਕੇ ਲੋਕਾਂ ਨੇ ਹਮੇਸ਼ਾ ਫਾਇਦਾ ਉਠਾਇਆ ਹੈ। ਇਸ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਜਦੋਂ ਸਮਾਜ ਵਿੱਚ ਆਪਸੀ ਸਾਂਝ ਖ਼ਤਮ ਹੋ ਜਾਂਦੀ ਹੈ ਤਾਂ ਸੁਆਰਥ ਆਪਣੇ ਆਪ ਹੀ ਵੱਡਾ ਹੋ ਜਾਂਦਾ ਹੈ। ਆਰ. ਐੱਸ. ਐੱਸ. ਮੁਖੀ ਨੇ ਸਵਾਲ ਕੀਤਾ ਕਿ ਕੀ ਦੇਸ਼ ਵਿਚ ਹਿੰਦੂ ਸਮਾਜ ਤਬਾਹ ਹੋਣ ਦਾ ਡਰ ਦੇਖ ਰਿਹਾ ਹੈ? ਇਹ ਤੁਹਾਨੂੰ ਕੋਈ ਬ੍ਰਾਹਮਣ ਨਹੀਂ ਦੱਸ ਸਕਦਾ, ਤੁਹਾਨੂੰ ਆਪ ਹੀ ਸਮਝਣਾ ਪਵੇਗਾ।
ਸਾਡੀ ਰੋਜ਼ੀ-ਰੋਟੀ ਦਾ ਮਤਲਬ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਹੈ। ਹਰ ਕੰਮ ਸਮਾਜ ਲਈ ਹੁੰਦਾ ਹੈ। ਫਿਰ ਕੋਈ ਉੱਚਾ, ਨੀਵਾਂ ਜਾਂ ਵੱਖਰਾ ਕਿਵੇਂ ਹੋ ਗਿਆ? ਭਾਗਵਤ ਨੇ ਪਾਣੀ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਸਾਹਾਰੀ ਪ੍ਰਾਸੈਸਿੰਗ ਵਿਚ ਜ਼ਿਆਦਾ ਪਾਣੀ ਖਰਚ ਹੁੰਦਾ ਹੈ। ਜੇ ਕੋਈ ਮਾਸਾਹਾਰੀ ਨਾ ਹੋਵੇ ਤਾਂ ਬੁੱਚੜਖਾਨੇ ਆਪਣੇ ਆਪ ਬੰਦ ਹੋ ਜਾਣਗੇ। ਇਸ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ। ਹਾਲਾਂਕਿ ਇਸ ਵਿਚ ਕਿਸੇ ਦਾ ਕਸੂਰ ਨਹੀਂ ਪਰ ਤੁਹਾਨੂੰ ਇਸ ਤੋਂ ਆਪਣੇ ਆਪ ਨੂੰ ਦੂਰ ਕਰਨਾ ਪਵੇਗਾ।
ਸੰਤ ਸ਼੍ਰੋਮਣੀ ਰੋਹੀਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਰਵਿੰਦਰਾ ਨਾਟਕ ਮੰਦਰ ਦੇ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਕਰਦਿਆਂ ਸ੍ਰੀ ਭਾਗਵਤ ਨੇ ਇਹ ਵੀ ਕਿਹਾ ਕਿ, “ਸੱਚਾਈ ਰੱਬ ਹੈ। ਨਾਮ, ਯੋਗਤਾ ਅਤੇ ਸਨਮਾਨ ਭਾਵੇਂ ਕੋਈ ਵੀ ਹੋਵੇ, ਹਰ ਕੋਈ ਇੱਕੋ ਜਿਹਾ ਹੈ ਅਤੇ ਕੋਈ ਮਤਭੇਦ ਨਹੀਂ ਹਨ। ਕੁਝ ਪੰਡਤਾਂ ਨੇ ਸ਼ਾਸਤਰਾਂ ਦੇ ਆਧਾਰ ‘ਤੇ ਜੋ ਕਿਹਾ ਉਹ ਝੂਠ ਹੈ।”