ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਸੁਪਰਮਾਡਲ ਗਿਗੀ ਹਦੀਦ ਨੂੰ ਗਾਂਜਾ ਰੱਖਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਆਪਣੇ ਇੱਕ ਦੋਸਤ ਨਾਲ ਕੇਮੈਨ ਆਈਲੈਂਡ ਪਹੁੰਚੀ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਰਿਪੋਰਟ ਹੈ ਕਿ 28 ਸਾਲਾ ਸੁਪਰਮਾਡਲ ਨੂੰ ਕਥਿਤ ਤੌਰ ‘ਤੇ 10 ਜੁਲਾਈ ਨੂੰ ਕੇਮੈਨ ਆਈਲੈਂਡਜ਼ ਦੇ ਓਵੇਨ ਰੌਬਰਟਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਹ ਆਪਣੇ ਇਕ ਦੋਸਤ ਨਾਲ ਨਿੱਜੀ ਜਹਾਜ਼ ਰਾਹੀਂ ਇੱਥੇ ਪਹੁੰਚੀ। ਇਹ ਜਾਣਕਾਰੀ ਸਥਾਨਕ ਆਊਟਲੇਟ ਕੇਮੈਨ ਮਾਰਲ ਰੋਡ ਨੇ ਦਿੱਤੀ ਹੈ।
ਗੀਗੀ ਹਦੀਦ ਅਤੇ ਉਸਦੇ ਦੋਸਤ ਨੂੰ ਗਾਂਜਾ ਲਿਆਉਣ ਅਤੇ ਉਸਦੀ ਵਰਤੋਂ ਲਈ ਸਮਾਨ ਲਿਆਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਥੋਂ ਉਸ ਨੂੰ ਪ੍ਰਿਜ਼ਨਰ ਡਿਟੇਂਸਨ ਸੈਂਟਰ ਲਿਆਂਦਾ ਗਿਆ ਜਿੱਥੋਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਦੋ ਦਿਨ ਬਾਅਦ, 12 ਜੁਲਾਈ ਨੂੰ, ਅਦਾਲਤਾਂ ਵਿੱਚ ਪੇਸ਼ ਹੋਣ ਤੋਂ ਬਾਅਦ ਉਸ ਨੂੰ US$1000 ਦਾ ਜੁਰਮਾਨਾ ਕੀਤਾ ਗਿਆ। ਦਸ ਦਈਏ ਕਿ ਗੀਗੀ ਹਦੀਦ ਕੋਲ ਜੋ ਗਾਂਜਾ ਸੀ, ਉਹ ਮੈਡੀਕਲ ਲਾਇਸੈਂਸ ਦੇ ਤਹਿਤ ਨਿਊਯਾਰਕ ਤੋਂ ਖਰੀਦਿਆ ਗਿਆ ਸੀ।