ਬੀਤੇ ਕੱਲ੍ਹ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲਕਾਂਡ ‘ਚ ਨਾਮਜ਼ਦ ਮੁਲਜ਼ਮ ਕਬੱਡੀ ਪ੍ਰੋਮੋਟਰ ਸੁਰਜਨਜੀਤ ਚੱਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਹੁਣ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣਾ ਬਿਆਨ ਜਾਰੀ ਹੈ। ਉਨ੍ਹਾਂ ਕਿਹਾ ਕੀ ਤੁਸੀਂ ਸਾਰੇ ਜਾਣਦੇ ਹੀ ਹੋ ਕੀ ਪਿਛਲੇ ਸਾਲ ਸਾਡੇ ਪਰਿਵਾਰ ਜਾ ਕਬੱਡੀ ਜਗਤ ਨਾਲ ਜੋ ਮਾੜੀ ਦੁਰਘਟਨਾ ਹੋਈ ਸੀ। ਉਸ ਬਾਰੇ ਅਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸੀ। ਪਿਛਲੇ ਸਾਲ ਜਦੋਂ ਅਸੀਂ ਸੰਦੀਪ ਨੰਗਲ ਅੰਬੀਆ ਦੀ ਬਰਸੀ ਮਨਾਉਣ ਪੰਜਾਬ ਆਏ ਸੀ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਨੂੰ ਇਹ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਜਿਨ੍ਹਾਂ ਦੀ ਬਦੋਲਤ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ।
ਜਿਸਦੇ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਧਰਮਪਤਨੀ ਗੁਰਪ੍ਰੀਤ ਕੌਰ ਅਤੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਨੂੰ ਸੰਦੀਪ ਦੇ ਇਨਸਾਫ ਦੀ ਪਹਿਲੀ ਪੌੜੀ ਤੇ ਪੈਰ ਰੱਖਣ ਦਾ ਮੌਕਾ ਦਿੱਤਾ ਹੈ। ਇਸੇ ਤਰ੍ਹਾਂ ਜੋ ਬਾਕੀ ਦੇ ਮਾਸਟਰਮਾਈਂਡ ਜੋ ਸ਼ਰੇਆਮ ਘੁੰਮ ਰਹੇ ਹਨ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇ ਤਾ ਜੋ ਇਹ ਦੁਰਘਟਨਾ ਸਾਡੇ ਪਰਿਵਾਰ ਨਾਲ ਘਟੀ ਹੈ ਦੁਬਾਰਾ ਕਿਸੇ ਪਰਿਵਾਰ ਨਾਲ ਘਟੇ।
ਦਸ ਦਈਏ ਕਿ ਸੰਦੀਪ ਨੰਗਲ ਅੰਬੀਆ ਦਾ ਕਤਲ 14 ਮਾਰਚ 2022 ਨੂੰ ਇਕ ਕਬੱਡੀ ਮੈਚ ਦੌਰਾਨ ਗੋਲੀਆਂ ਮਾਰਕੇ ਕਰ ਦਿੱਤਾ ਗਿਆ ਸੀ।