December 8, 2023
Punjab

ਸ੍ਰੀ ਦਰਬਾਰ ਸਾਹਿਬ ਨੇੜੇ ਹੋਈਆਂ ਘਟਨਾਵਾਂ ਤੋਂ ਸਖ਼ਤ SGPC, ਲਗਾਈਆਂ ਗਈਆਂ ਸਕੈਨਰ ਮਸ਼ੀਨਾਂ

ਪਿਛਲੇ ਕੁਝ ਸਮੇਂ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਹੋਈਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖ਼ਤ ਹੋ ਗਈ ਹੈ। SGPC ਵਲੋਂ ਹੁਣ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਸਾਮਾਨ ਦੀ ਚੈਕਿੰਗ ਕਰਨ ਲਈ ਘੰਟਾਘਰ ਬਾਹੀ ’ਤੇ ਦੋ ਸਕੈਨਰ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਹਨ। ਫਿਲਹਾਲ ਇਹ ਇਕ ਟਰਾਇਲ ਵਜੋਂ ਸ਼ੁਰੂ ਕੀਤਾ ਗਿਆ ਹੈ ਜੇਕਰ ਸ਼੍ਰੋਮਣੀ ਕਮੇਟੀ ਦਾ ਇਹ ਕਦਮ ਸੁਚਾਰੂ ਢੰਗ ਨਾਲ ਚੱਲਿਆ ਤਾਂ ਥਾਵਾਂ ‘ਤੇ ਸਕੈਨਰ ਮਸ਼ੀਨਾਂ ਲਗਾਈਆਂ ਜਾਣਗੀਆਂ।

ਸ਼੍ਰੋਮਣੀ ਕਮੇਟੀ ਦੇ ਤਾਇਨਾਤ ਸੇਵਾਦਾਰਾਂ ਵੱਲੋਂ ਇਨ੍ਹਾਂ ਬੈਗ ਸਕੈਨਰ ਦੀਆਂ ਦੋ ਮਸ਼ੀਨਾਂ ਦੇ ਟਰਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ । ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਸੰਗਤਾਂ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ’ਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।

ਜਿਸ ਤੋਂ ਬਾਅਦ 11 ਮਈ ਨੂੰ ਮੁੜ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਵਾਲੇ 6 ਰਸਤਿਆਂ ਘੰਟਾਘਰ ਬਾਹੀ, ਸਕੱਤਰੇਤ ਬਾਹੀ, ਪਾਪੜਾਂ ਵਾਲਾ ਬਾਜ਼ਾਰ ਬਾਹੀ, ਆਟਾ ਮੰਡੀ ਬਾਹੀ, ਸਰਾਂ ਬਾਹੀ ਅਤੇ ਖਜਨਾ ਡਿਊੜੀ ਬਾਹੀ ’ਤੇ ਇਹ ਸਕੈਨਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ। ਇਸ ਬਾਰੇ ਦੋ ਕੰਪਨੀਆਂ ਦੀਆਂ ਸਕੈਨਰ ਮਸ਼ੀਨਾਂ ਟਰਾਇਲ ਦੇ ਤੌਰ ’ਤੇ ਸ਼ੁਰੂ ਕੀਤੀਆਂ ਗਈਆਂ ਹਨ। ਜਿਹੜੀ ਮਸ਼ੀਨ ਸਹੀ ਕੰਮ ਕਰੇਗੀ, ਉਸ ਕੰਪਨੀ ਦੀਆਂ ਮਸ਼ੀਨਾਂ ਲੋੜ ਵਾਲੇ ਸਥਾਨਾਂ ‘ਤੇ 24 ਘੰਟੇ ਕੰਮ ਕਰਨ ਲਈ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਕਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਇਕ ਵੱਡ-ਆਕਾਰੀ ਐੱਲ. ਈ. ਡੀ. ਸਕਰੀਨ ਵੀ ਘੰਟਾਘਰ ਦੇ ਗੇਟ ਨਾਲ ਲਗਾਈ ਗਈ ਹੈ, ਜਿਸ ’ਤੇ ਸੰਗਤਾਂ ਨੂੰ ਮਰਿਆਦਾ ਰੱਖਣ ਬਾਰੇ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਪਰਿਕਰਮਾ ਦੇ ਸੇਵਾਦਾਰਾਂ ਨੂੰ ਆਪਸੀ ਤਾਲਮੇਲ ਲਈ 50 ਵਾਕੀ-ਟਾਕੀ ਮੁਹੱਈਆ ਕਰਵਾਏ ਗਏ ਹਨ। 5 ਗਾਈਡ ਵੀ ਸੰਗਤ ਦੀ ਸਹੂਲਤ ਲਈ ਪਰਿਕਰਮਾ ’ਚ ਲਗਾਏ ਗਏ ਹਨ, ਜਿਹੜੀਆਂ ਸੰਗਤਾਂ ਨੂੰ ਗਾਈਡ ਦੀ ਲੋੜ ਹੁੰਦੀ ਹੈ, ਮੁਫ਼ਤ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਬਦਲਾਅ ਸੰਗਤਾਂ ਨੂੰ ਦੇਖਣ ਨੂੰ ਮਿਲਣਗੇ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X