ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਆਪਣੀ ਨਵੀਂ ਫਿਲਮ ‘ਜ਼ਵਿਗਾਟੋ’ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਕਾਮੇਡੀਅਨ ਅਤੇ ਫਿਲਮ ਸਟਾਰ ਕਪਿਲ ਸ਼ਰਮਾ ਆਪਣੀ ਟੀਮ ਦੇ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਇਸ ਦੌਰਾਨ ਉਹ ਮੀਡੀਆ ਦੇ ਰੁਬਰੂ ਵੀ ਹੋਏ ਨਾਲ ਹੀ ਉਹਨਾਂ ਕਿਹਾ ਕਿ ‘ਜ਼ਵਿਗਾਟੋ’ ਫ਼ਿਲਮ ਰਾਹੀਂ ਬਹੁਤ ਕੁਝ ਨਵਾਂ ਉਨ੍ਹਾਂ ਨੂੰ ਸਿੱਖਣ ਨੂੰ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਲੋਕ ਜਿੰਨਾ ਪਿਆਰ ਉਨ੍ਹਾਂ ਨੂੰ ਕਾਮੇਡੀ ’ਚ ਦਿੰਦੇ ਹਨ, ਉਹ ਉਮੀਦ ਕਰਦੇ ਹਨ ਕਿ ਓਨਾਂ ਹੀ ਪਿਆਰ ਲੋਕ ਇਸ ਫ਼ਿਲਮ ਨੂੰ ਵੀ ਦੇਣਗੇ । ਨਾਲ ਹੀ ਉਹਨਾਂ ਇਹ ਜਾਣਕਾਰੀ ਦਿੱਤੀ ਕਿ ਇਸ ਫ਼ਿਲਮ ’ਚ ਲੋਕ ਉਨ੍ਹਾਂ ਨੂੰ ਬਿਲਕੁਲ ਵੱਖਰੇ ਕਿਰਦਾਰ ’ਚ ਦੇਖਣਗੇ।
ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ 17 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਨੰਦਿਤਾ ਦਾਸ ਦੁਆਰਾ ਕੀਤਾ ਗਿਆ ਹੈ। ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ, ਜਦਕਿ ਗੁਲ ਪਨਾਗ, ਸਯਾਨੀ ਗੁਪਤਾ, ਸਵਾਨੰਦ ਕਿਰਕੀਰੇ ਵੀ ਇਸ ਫਿਲਮ ਦੇ ਵਿਚ ਆਪਣੀ ਕਲਾਕਾਰੀ ਕਰਦੇ ਵਿਖਾਈ ਦੇਣਗੇ।