ਹਰਿਆਣਾ ‘ਚ ਹਿੰਸਾ ਤੋਂ ਬਾਅਦ ਤਣਾਅ: ਲੱਗਿਆ ਕਰਫਿਊ, ਧਾਰਾ 144 ਲਾਗੂ, ਇੰਟਰਨੈੱਟ ਬੰਦ

ਹਰਿਆਣਾ ਦੇ ਨੂੰਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਨੂੰਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਪੂਰੇ ਇਲਾਕੇ ‘ਚ ਪੈਰਾਮਿਲਟਰੀ ਫੋਰਸ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹੁਣ ਇਹ ਹਿੰਸਾ ਨੂੰਹ (ਮੇਵਾਤ) ਤੋਂ ਬਾਅਦ ਗੁਰੂਗ੍ਰਾਮ ਤੱਕ ਫੈਲ ਗਈ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਰੇਵਾੜੀ, ਪਲਵਲ, ਫਰੀਦਾਬਾਦ ਸਮੇਤ 5 ਜ਼ਿਲ੍ਹਿਆਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਨਾਂ ਹੀ ਨਹੀਂ ਕਰਫਿਊ ਅਤੇ ਧਾਰਾ 144 ਲਗਾਉਣ ਤੋਂ ਇਲਾਵਾ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਨੂੰਹ, ਫਰੀਦਾਬਾਦ ਅਤੇ ਪਲਵਲ ‘ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ।

ਨੂੰਹ ‘ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਸ਼ਾਂਤੀ ਬਹਾਲੀ ਨੂੰ ਲੈਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ। ਦਰਅਸਲ ਸੋਮਵਾਰ ਨੂੰ ਨੂੰਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਇਸ ਨੇ ਹਿੰਸਾ ਨੂੰ ਭੜਕਾਇਆ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗੋਲੀਬਾਰੀ ਹੋਈ। ਇਸ ਦੌਰਾਨ ਹੁਣ ਤੱਕ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 50 ਤੋਂ ਵੱਧ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਹੋਰ ਜ਼ਖਮੀ ਹੋਏ ਹਨ।

ਬਦਮਾਸ਼ਾਂ ਨੇ ਤਿੰਨ ਕਿਲੋਮੀਟਰ ਦੇ ਅੰਦਰ ਸੜਕ ‘ਤੇ ਜੋ ਵੀ ਵਾਹਨ ਦੇਖਿਆ, ਉਸ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ 500 ਤੋਂ ਵੱਧ ਲੋਕਾਂ ਨੇ ਬੱਸ ਨਾਲ ਟੱਕਰ ਮਾਰਕੇ ਸਾਈਬਰ ਥਾਣੇ ਦੀ ਕੰਧ ਤੋੜ ਕੇ ਅੰਦਰ ਦਾਖਲ ਹੋ ਗਏ। ਡਾਇਲ 112 ਦੀਆਂ ਗੱਡੀਆਂ ਨੂੰ ਸਾੜ ਦਿੱਤਾ ਗਿਆ, ਅੰਦਰ ਭੰਨਤੋੜ ਕੀਤੀ। ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਲੁੱਟ ਤੋਂ ਬਾਅਦ ਕੁਝ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਹੀਰੋ ਬਾਈਕ ਦੇ ਸ਼ੋਅਰੂਮ ਤੋਂ 200 ਬਾਈਕ ਲੁੱਟੇ ਅਤੇ ਸ਼ੋਅਰੂਮ ਦੀ ਭੰਨਤੋੜ ਕੀਤੀ, ਇੰਨਾਂ ਹੀ ਨਹੀਂ ਕਰਮਚਾਰੀਆਂ ਨੂੰ ਵੀ ਕੁੱਟਿਆ।

ਹਰਿਆਣਾ ਹਿੰਸਾ ਨਾਲ ਸਬੰਧਤ ਅਪਡੇਟਸ

* ਰੇਵਾੜੀ, ਗੁੜਗਾਉਂ, ਪਲਵਲ ਤੋਂ ਨੂੰਹ ਲਈ ਵਾਧੂ ਪੁਲਿਸ ਫੋਰਸ ਭੇਜੀ ਗਈ ਹੈ। ਪੂਰੇ ਸੂਬੇ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮਾਮਲੇ ਦੀ ਰਿਪੋਰਟ ਲੈ ਲਈ ਹੈ। ਰਾਜ ਦੇ ਡੀਜੀਪੀ ਪੀਕੇ ਅਗਰਵਾਲ ਅਤੇ ਸੀਆਈਡੀ ਮੁਖੀ ਆਲੋਕ ਮਿੱਤਲ ਵੀ ਨੂੰਹ ਲਈ ਰਵਾਨਾ ਹੋਏ।

* ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸ਼ਾਂਤੀ ਬਹਾਲੀ ਤੋਂ ਬਾਅਦ ਪੂਰਾ ਮੁਲਾਂਕਣ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਹ ਦੇਖਿਆ ਜਾਵੇਗਾ ਕਿ ਕਿੱਥੇ ਕਮੀ ਰਹੀ। ਲੋੜ ਪੈਣ ‘ਤੇ ਅਸੀਂ ਮਦਦ ਲਈ ਹਵਾਈ ਸੈਨਾ ਨਾਲ ਸੰਪਰਕ ਕੀਤਾ ਹੈ।

* ਸੀਐਮ ਮਨੋਹਰ ਲਾਲ ਨੇ ਕਿਹਾ ਕਿ ਨੂੰਹ ਘਟਨਾ ਮੰਦਭਾਗੀ ਹੈ। ਮੈਂ ਸਾਰੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਖ਼ਤ ਕਾਰਵਾਈ ਕੀਤੀ ਜਾਵੇਗੀ।

* ਹਰਿਆਣਾ ਦੇ ਨੂੰਹ ‘ਚ ਹਿੰਸਾ ਤੋਂ ਬਾਅਦ ਰਾਜਸਥਾਨ ਦੇ ਭਰਤਪੁਰ ਦੀਆਂ 4 ਤਹਿਸੀਲਾਂ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।

ਦਸ ਦਈਏ ਕਿ ਹਿੰਦੂ ਸੰਗਠਨਾਂ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ‘ਚ ਬ੍ਰਜ ਮੰਡਲ ਯਾਤਰਾ ਕੱਢਣ ਦਾ ਪ੍ਰੋਗਰਾਮ ਸੀ। ਨਲਹਾਰ ਸਥਿਤ ਨਲਹਰੇਸ਼ਵਰ ਮੰਦਿਰ ਵਿਖੇ ਜਲਾਭਿਸ਼ੇਕ ਕਰਨ ਉਪਰੰਤ ਬਰਕਾਲੀ ਚੌਂਕ ਤੋਂ ਹੁੰਦੇ ਹੋਏ ਫਿਰੋਜ਼ਪੁਰ-ਝਿਰਕਾ ਦੇ ਪਾਂਡਵ ਕਾਲ ਸ਼ਿਵ ਮੰਦਿਰ ਅਤੇ ਪੁਨਹਾਣਾ ਦੇ ਸਿੰਗਾਰ ਦੇ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਪਹੁੰਚਣਾ ਸੀ | ਪੁਲਿਸ ਅਨੁਸਾਰ ਜਦੋਂ ਇਹ ਯਾਤਰਾ ਦੁਪਹਿਰ 1 ਵਜੇ ਬਡਕਾਲੀ ਚੌਕ ਪੁੱਜੀ ਤਾਂ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪਥਰਾਅ ਕਰ ਦਿੱਤਾ। ਪੱਥਰਬਾਜ਼ੀ ਕਾਰਨ ਯਾਤਰਾ ਵਿੱਚ ਭਗਦੜ ਮੱਚ ਗਈ। ਬਦਮਾਸ਼ਾਂ ਨੇ ਗੱਡੀਆਂ ਨੂੰ ਉਲਟਾ ਕੇ ਅੱਗ ਲਗਾ ਦਿੱਤੀ। ਪੁਲਿਸ ਦੇ ਸਾਹਮਣੇ ਸੜਕ ਤੋਂ ਲੰਘ ਰਹੇ ਵਾਹਨਾਂ ‘ਤੇ ਪਥਰਾਅ ਕੀਤਾ ਗਿਆ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਮਦਦ ਮੰਗਦੇ ਦੇਖੇ ਗਏ। ਦਸ ਦਈਏ ਕਿ ਇਹ ਯਾਤਰਾ ਹਰ ਸਾਲ ਹੁੰਦੀ ਹੈ ਪਰ ਇਸ ਤਰ੍ਹਾਂ ਦੀ ਹਿੰਸਾ ਪਹਿਲੀ ਵਾਰ ਹੋਈ ਹੈ।

ਇਸ ਤਰ੍ਹਾਂ ਰਿਹਾ ਸੋਮਵਾਰ ਦਾ ਘਟਨਾਕ੍ਰਮ

ਦੁਪਹਿਰ 1:00 ਵਜੇ: ਬ੍ਰਿਜ ਮੰਡਲ ਯਾਤਰਾ ‘ਤੇ ਪਥਰਾਅ ਤੋਂ ਬਾਅਦ ਹਿੰਸਾ ਭੜਕ ਗਈ, ਜੋ ਨੂੰਹ ਵਿਚ ਫੈਲ ਗਈ

ਦੁਪਹਿਰ 3:00 ਵਜੇ: ਅਨਾਜ ਮੰਡੀ ਸਥਿਤ ਸਾਈਬਰ ਪੁਲਿਸ ਸਟੇਸ਼ਨ ‘ਤੇ ਬਦਮਾਸ਼ਾਂ ਨੇ ਹਮਲਾ ਕੀਤਾ

ਸ਼ਾਮ 5:00 ਵਜੇ: ਗੁੜਗਾਓਂ ਦੇ ਸੋਹਨਾ ਸਥਿਤ ਬਾਈਪਾਸ ‘ਤੇ ਅੱਗ ਲੱਗ ਗਈ, ਗੋਲੀਆਂ ਵੀ ਚੱਲੀਆਂ

ਰਾਤ 8:00 ਵਜੇ: ਪ੍ਰਸ਼ਾਸਨ ਨੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੀ ਮੀਟਿੰਗ ਕੀਤੀ

ਰਾਤ 8:40 ਵਜੇ: ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ

ਰਾਤ 10:00 ਵਜੇ: ਕੇਂਦਰ ਸਰਕਾਰ ਨੇ ਪੈਰਾਮਿਲਟਰੀ ਫੋਰਸ ਦੀਆਂ 20 ਕੰਪਨੀਆਂ ਭੇਜਣ ਦਾ ਫੈਸਲਾ ਕੀਤਾ ਹੈ

ਰਾਤ 12:00 ਵਜੇ: ਨੂੰਹ ਅਤੇ ਤਿੰਨ ਹੋਰ ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ। ਨੂੰਹ ਵਿੱਚ ਸਵੇਰੇ 2 ਵਜੇ ਕਰਫਿਊ ਦਾ ਨੋਟਿਸ

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...