ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਹੈ। ਚੋਣ ਕਮਿਸ਼ਨ ਮੁਤਾਬਕ ਕਾਂਗਰਸ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ 12 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਸੱਤਾਧਾਰੀ ਭਾਜਪਾ ਵਿਚਾਲੇ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਇੱਥੇ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।
ਇਥੇ ਦਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 35 ਸੀਟਾਂ ਦੀ ਲੋੜ ਹੁੰਦੀ ਹੈ ਜਿਸ ਵਿਚ ਕਾਂਗਰਸ ਨੇ 32 ਸੀਟਾਂ ਨਾਲ ਬਹੁਮਤ ਹਾਸਲ ਕਰਕੇ ਆਪਣੀ ਸਰਕਾਰ ਬਣਾ ਲਈ ਹੈ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਪਹਿਲਾਂ ਭਾਜਪਾ ਅੱਗੇ ਚੱਲ ਰਹੀ ਸੀ ਪਰ ਫੇਰ ਕਾਂਗਰਸ ਨੇ ਵੱਡੀ ਬਾਜ਼ੀ ਮਾਰਦੇ ਹੋਏ ਭਾਜਪਾ ਨੂੰ ਕਰਾਰੀ ਹਾਰ ਦੇ ਦਿੱਤੀ ਹੈ।
ਦਸ ਦਈਏ ਕਿ ਹਿਮਾਚਲ ਪ੍ਰਦੇਸ਼ ‘ਚ ਹਰ ਵਾਰ ਸੱਤਾ ਬਦਲਣ ਦਾ ਰੁਝਾਨ ਰਿਹਾ ਹੈ ਪਰ ਇਸ ਵਾਰ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਭਾਜਪਾ ਨੂੰ ਸੱਤਾ ‘ਚ ਲਿਆਉਣ ‘ਚ ਨਾਕਾਮਯਾਬ ਰਹੇ ਹਨ।
ਉਥੇ ਹੀ ਹੁਣ ਸੂਤਰਾਂ ਮੁਤਾਬਕ ਇਹ ਜਾਣਕਾਰੀ ਮਿਲ ਰਹੀ ਹੈ ਕਿ CM Race ’ਚ 2 ਨਾਂਅ ਅੱਗੇ ਆ ਰਹੇ ਹਨ। ਇਸ ਵਿਚ ਪ੍ਰਤੀਭਾ ਸਿੰਘ, ਸੁਖਵਿੰਦਰ ਸੁਖੂ ਦਾ ਨਾਂਅ ਅੱਗੇ ਆ ਰਿਹਾ ਹੈ। ਕਾਂਗਰਸ ‘ਚ ਹਿਮਾਚਲ ਦੇ CM ਦੇ ਨਾਂਅ ‘ਤੇ ਵਿਚਾਰ ਹੋਣਾ ਸ਼ੁਰੂ ਹੋ ਗਿਆ ਹੈ। ਪ੍ਰਤੀਭਾ ਸਿੰਘ ਨੇ ਚੋਣਾਂ ਨਹੀਂ ਲੜੀਆਂ ਪਰ ਉਨ੍ਹਾਂ ਦੇ ਬੇਟੇ ਨੇ ਚੋਣਾਂ ਜ਼ਰੂਰ ਲੜੀਆਂ ਹਨ। ਉਨ੍ਹਾਂ ਦੇ ਬੇਟੇ ਵਿਕਰਮ ਅਦੀਤਿਯਾਂ ਵਿਧਾਇਕ ਜ਼ਰੂਰ ਚੁਣ ਲਏ ਗਏ ਹਨ। ਦਸ ਦਈਏ ਕਿ ਪ੍ਰਤੀਭਾ ਸਿੰਘ ਮੋਜੂਦਾ ਸਮੇਂ ਮੰਡੀ ਤੋਂ MP ਹਨ। ਉਥੇ ਹੀ ਸੁਖਵਿੰਦਰ ਸਿੰਘ ਚੋਣ ਕੈਂਪਿਣ ਕਮੇਟੀ ਦੇ ਮੁੱਖੀ ਹਨ। ਹੁਣ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਹਿਮਾਚਲ ਦੇ ਵਿਚ ਕਿਸਨੂੰ ਮੁੱਖ ਮੰਤਰੀ ਦਾ ਅਹੁਦਾ ਥਮਾਉਂਦੀ ਹੈ।