ਹੈੱਡਫੋਨ ਅਤੇ ਈਅਰਬਡ ਦੀ ਵਰਤੋਂ ਕਰਨ ਵਾਲੇ ਜ਼ਰਾ ਸੰਭਾਲ ਕੇ, ਅਧਿਐਨ ’ਚ ਹੋਇਆ ਵੱਡਾ ਖ਼ੁਲਾਸਾ

ਵਾਸ਼ਿੰਗਟਨ: ਬੀ.ਜੇ.ਐੱਮ. ਗਲੋਬਲ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਹੈੱਡਫੋਨ ਅਤੇ ਈਅਰਬਡ ਦੀ ਵਰਤੋਂ ਕਾਰਨ ਇੱਕ ਅਰਬ ਤੋਂ ਵੱਧ ਕਿਸ਼ੋਰ ਅਤੇ ਨੌਜਵਾਨ ਸੁਣਨ ਸ਼ਕਤੀ ਦੇ ਕਮਜ਼ੋਰ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਖੋਜਕਰਤਾਵਾਂ ਦੀ ਅੰਤਰਰਾਸ਼ਟਰੀ ਟੀਮ ਨੇ ਕਿਹਾ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸੁਣਨ ਦੀ ਸਿਹਤ ਸੁਰੱਖਿਆ ਲਈ “ਸੁਰੱਖਿਅਤ ਸੁਣਨ” ਨੀਤੀਆਂ ਨੂੰ ਜ਼ਰੂਰੀ ਤਰਜੀਹ ਦੋਣ ਲੋੜ ਹੈ। ਇਸ ਟੀਮ ਵਿੱਚ ਅਮਰੀਕਾ ਦੀ ਮੈਡੀਕਲ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਦੇ ਖੋਜਕਰਤਾ ਸ਼ਾਮਲ ਸਨ।

ਖੋਜਕਰਤਾਵਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਅੰਦਾਜ਼ਾ ਹੈ ਕਿ ਦੁਨੀਆ ਭਰ ਵਿੱਚ ਇਸ ਸਮੇਂ 43 ਕਰੋੜ ਤੋਂ ਵੱਧ ਲੋਕ ਸੁਣਨ ਸ਼ਕਤੀ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਢਿੱਲੀ ਪਾਲਣਾ, ਸਮਾਰਟਫ਼ੋਨ, ਹੈੱਡਫ਼ੋਨ ਅਤੇ ਈਅਰਬਡ ਵਰਗੇ ਯੰਤਰਾਂ (ਪੀਐਲਡੀ) ਦੀ ਵਰਤੋਂ ਅਤੇ ਉੱਚ ਆਵਾਜ਼ ਵਿੱਚ ਸੰਗੀਤ ਵਜਾਉਣ ਵਾਲੀਆਂ ਥਾਵਾਂ ‘ਤੇ ਜਾਣ ਕਾਰਨ ਨੌਜਵਾਨ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹੋ ਰਹੇ ਹਨ। ਪਹਿਲਾਂ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਦਾ ਹੈ PLD ਉਪਭੋਗਤਾ ਅਕਸਰ 105 ਡੈਸੀਬਲ (dB) ਜਿੰਨੀ ਉੱਚੀ ਆਵਾਜ਼ ਸੁਣਦੇ ਹਨ, ਜਦੋਂ ਕਿ ਮਨੋਰੰਜਨ ਸਥਾਨਾਂ ‘ਤੇ ਔਸਤ ਸ਼ੋਰ ਦਾ ਪੱਧਰ 104 ਤੋਂ 112 dB ਤੱਕ ਹੁੰਦਾ ਹੈ। ਇਹ ਬਾਲਗਾਂ ਲਈ 80 dB ਅਤੇ ਬੱਚਿਆਂ ਲਈ 75 dB ਦੇ ਮਨਜ਼ੂਰਸ਼ੁਦਾ ਸ਼ੋਰ ਪੱਧਰ ਤੋਂ ਬਹੁਤ ਜ਼ਿਆਦਾ ਹੈ। ਇਸ ਅਧਿਐਨ ਵਿੱਚ 12 ਤੋਂ 35 ਸਾਲ ਦੀ ਉਮਰ ਦੇ 19,046 ਲੋਕਾਂ ਨੇ ਹਿੱਸਾ ਲਿਆ। ਖੋਜ ਵਿੱਚ 33 ਅਧਿਐਨਾਂ ਦੀ ਵਰਤੋਂ ਕੀਤੀ ਗਈ ਸੀ

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...