November 30, 2023
Crime Punjab

ਹੋ ਜਾਓ ਸਾਵਧਾਨ! ਹੁਣ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਹੋਏ IED ਦੇ ਬੰਬ ਧਮਾਕਿਆਂ ਤੋਂ ਬਾਅਦ ਹੁਣ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਹੁਣ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨੂੰ ਬੰਬ-ਧਮਾਕਿਆਂ ਨਾਲ ਦਹਿਲਾਉਣ ਦੀ ਧਮਕੀ ਭਰੀ ਚਿੱਠੀ ਲਿਖੀ ਮਿਲੀ ਹੈ। ਜਾਣਕਾਰੀ ਮੁਤਾਬਕ ਇਕ ਸ਼ਖ਼ਸ ਵੱਲੋਂ ਬਠਿੰਡਾ ‘ਚ ਬੰਬ ਧਮਾਕੇ ਕਰਵਾਉਣ ਦੀਆਂ ਧਮਕੀਆਂ ਨਾਲ ਭਰੀਆਂ ਚਿੱਠੀਆਂ ਸਿਆਸੀ ਆਗੂਆਂ, ਅਫ਼ਸਰਾਂ ਅਤੇ ਵਪਾਰੀਆਂ ਨੂੰ ਭੇਜੀਆਂ ਗਈਆਂ ਹਨ। ਇਸ ਸਬੰਧੀ ਗੱਲ ਕਰਦਿਆਂ ਬਠਿੰਡਾ ਦੇ ਐੱਸ. ਐੱਸ. ਪੀ. ਗੁਰਨੀਤ ਖੁਰਾਣਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ‘ਚ ਐੱਫ਼. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਧਮਕੀਆਂ ਦੇਣ ਵਾਲਾ ਵਿਅਕਤੀ ਜਲਦ ਹੀ ਪੁਲਸ ਦੀ ਗ੍ਰਿਫ਼ਤ ‘ਚ ਹੋਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਇਹ ਧਮਕੀ ਭਰੀਆਂ ਚਿੱਠੀਆਂ ਪੋਸਟਮੈਨ ਜ਼ਰੀਏ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਨੂੰ 6 ਅਜਿਹੀਆਂ ਚਿੱਠੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ‘ਚੋਂ ਇਕ ਅਸਲੀ ਤੇ ਬਾਕੀ ਫੋਟੋਕਾਪੀਆਂ ਹਨ। ਉਨ੍ਹਾਂ ਆਖਿਆ ਕਿ ਚਿੱਠੀਆਂ ‘ਚ ਜਿਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪੁਲਸ ਵੱਲੋਂ ਉਨ੍ਹਾਂ ਥਾਵਾਂ ‘ਤੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੀ ਗਏ ਹਨ ਤਾਂ ਜੋ ਕੋਈ ਵੀ ਵੱਡੀ ਵਾਰਦਾਤ ਹੋਣ ਤੋਂ ਰੋਕੀ ਜਾ ਸਕੇ ਅਤੇ ਪੁਲਸ ਨੂੰ ਬਾਅਦ ਵਿਚ ਸ਼ਰਮਿੰਦਾ ਨਾ ਹੋਣਾ ਪਵੇ।

ਦੱਸ ਦੇਈਏ ਕਿ ਧਮਕੀ ਭਰੀਆਂ ਚਿੱਠੀਆਂ ‘ਚ ਧਮਕੀ ਦੇਣ ਵਾਲੇ ਵਿਅਕਤੀ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਨੂੰ ਜਾਣ ਕੇ ਬਹੁਤ ਖ਼ੁਸ਼ਖਬਰੀ ਹੋਵੇਗੀ ਕਿ 7 ਜੂਨ 2023 ਨੂੰ ਬਠਿੰਡਾ ਸ਼ਹਿਰ ‘ਚ ਘੱਟੋਂ-ਘੱਟ 10 ਥਾਵਾਂ ‘ਤੇ ਬੰਬ ਧਮਾਕੇ ਹੋਣ ਜਾ ਰਹੇ ਹਨ ਤੇ ਸਾਰਾ ਸਾਮਾਨ ਪਹੁੰਚ ਚੁੱਕਿਆ ਹੈ। ਹੁਣ ਇਹ ਪੁਲਸ ਤੇ ਮਿਲਟਰੀ ਦੇ ਬਸ ਦੀ ਗੱਲ ਨਹੀਂ ਹੈ ਤੇ ਬਠਿੰਡਾ ਨੂੰ ਤਾਂ ਹੁਣ ਰੱਬ ਹੀ ਬਚਾ ਸਕਦਾ ਹੈ। ਉਸ ਨੇ ਅੱਗੇ ਲਿਖਿਆ ਕਿ ਬੰਬ ਚੱਲਣ ਵਾਲੀਆਂ ਥਾਵਾਂ ਇਸ ਪ੍ਰਕਾਰ ਹਨ- ਕਿਲਾ, ਜੱਸੀ, ਰੇਲਵੇ ਸਟੇਸ਼ਨ, ਅਦੇਸ਼ ਹਸਪਤਾਲ, ਮਿੰਨੀ ਸਕੱਤਰੇਤ ਐੱਸ. ਐੱਸ. ਪੀ. ਦਫ਼ਤਰ, ਬਠਿੰਡਾ ਜੇਲ੍ਹ, ਆਈ. ਟੀ. ਆਈ. ਪੁਲ, ਮਿੱਤਲ ਮੋਲ, ਨਵੀਂ ਕਾਰ ਪਾਰਕਿੰਗ, ਨਿਰੰਕਾਰੀ ਭਵਨ, ਕਿਸਾਨ ਧਰਨੇ। ਉਸ ਨੇ ਲਿਖਿਆ ਕਿ ਅਸੀਂ ਇਹ ਬੰਬ ਧਮਾਕੇ ਡਰੋਨ ਨਾਲ ਜਾ ਰਿਮੋਟ ਨਾਲ 100 ਫ਼ੀਸਦੀ ਕਰਾਂਗੇ। ਅੰਮ੍ਰਿਤਸਰ ਬੰਬ ਧਮਾਕੇ ਤਾਂ ਟ੍ਰੇਲਰ ਸੀ, ਫਿਲਮ ਤਾਂ ਬਾਕੀ ਹੈ। ਜੇ ਰੋਕ ਸਕਦੇ ਹੋ ਤਾਂ ਰੋਕ ਲਵੋ। ਅਸੀਂ ਪੰਜਾਬ ‘ਚ ਹਿੰਦੂ ਤੇ ਮੁਸਲਮਾਨ ਰਹਿਣ ਨਹੀਂ ਦੇਵਾਂਗੇ। ਅੰਤ ਉਸ ਨੇ ਲਿਖਿਆ ਮੈਨੂੰ ਫੜ ਕੇ ਦਿਖਾਓ। ਮੰਨਾ, ਖਾਲਿਸਥਾਨ ਸਾਡਾ ਮਿਸ਼ਨ ਹੈ, ਜ਼ਿੰਦਾਬਾਦ ਹੈ ਤੇ ਸਦਾ ਜ਼ਿੰਦਾਬਾਦ ਰਹੇਗਾ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X