ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਬਾਕੀ ਜ਼ਿਿਲ੍ਹਆਂ ਵਾਂਗ ਪਟਿਆਲਾ ਵਿਚ ਵੀ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹੈ। ਪਟਿਆਲਾ ਵਿਖੇ ਵੱਡੀ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹੈ। ਇੰਨਾਂ ਹੀ ਨਹੀਂ ਕੁਝ ਥਾਵਾਂ ‘ਤੇ ਵੱਡੀ ਨਦੀ ਦੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਪਾਣੀ ਘਰਾਂ ‘ਚ ਵੜ ਚੁੱਕਾ ਹੈ ਅਤੇ ਲੋਕ ਬੇਘਰ ਵੀ ਹੋ ਗਏ ਹਨ।
ਇਸ ਦਰਮਿਆਨ ਹੜ੍ਹ ਵਰਗੇ ਹਾਲਾਤ ਹੋਰ ਤਣਾਅਪੂਰਨ ਹੁੰਦੇ ਵੇਖ ਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਅਤੇ ਧੀ ਬੀਬਾ ਜੈ ਇੰਦਰ ਕੌਰ ਨੇ ਪਟਿਆਲਾ ਵੱਡੀ ਨਦੀ ‘ਤੇ ਰਵਾਇਤੀ ਨੱਥ-ਚੂੜਾ ਭੇਟ ਕੀਤਾ ਹੈ। ਦਸ ਦਈਏ ਕਿ ਹੜ੍ਹ ਵਰਗੇ ਬਣ ਰਹੇ ਹਾਲਾਤਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਦਸ ਦਈਏ ਕਿ ਪਟਿਆਲਾ ‘ਚ ਇਹ ਰੀਤ ਬਣੀ ਹੋਈ ਹੈ ਕਿ ਜਦੋਂ ਪਟਿਆਲਾ ‘ਚ ਵੱਡੀ ਨਦੀ ਦਾ ਪੱਧਰ ਉੱਚਾ ਹੋ ਜਾਂਦਾ ਹੈ ਤਾਂ ਰਾਜਾ ਜਾਂ ਫਿਰ ਉਹਨਾਂ ਦੇ ਪਰਿਵਾਰ ਦਾ ਕੋਈ ਇਕ ਮੈਂਬਰ ਨਦੀ ਨੂੰ ਰਵਾਇਤੀ ਨੱਥ-ਚੂੜਾ ਭੇਟ ਕਰਦਾ ਹੈ ਅਤੇ ਇਸ ਰੀਤ ਨੂੰ ਨਿਭਾਉਣ ਲਈ ਅੱਜ ਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਅਤੇ ਧੀ ਬੀਬਾ ਜੈ ਇੰਦਰ ਕੌਰ ਵੱਡੀ ਨਦੀ ‘ਤੇ ਪਹੁੰਚੇ ਅਤੇ ਨਦੀ ਨੂੰ ਰਵਾਇਤੀ ਨੱਥ-ਚੂੜਾ ਭੇਟ ਕੀਤਾ ਹੈ।
ਦੱਸ ਦਈਏ ਕਿ ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ।
ਬੀਤੇ ਦਿਨ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਮੌਸਮ ਵਿਭਾਗ ਨੇ ਪਟਿਆਲਾ, ਰੋਪੜ, ਮੁਹਾਲੀ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। 13 ਅਤੇ 14 ਜੁਲਾਈ ਨੂੰ ਮੁੜ ਮੀਂਹ ਪੈਣ ਦੀ ਭਵਿੱਖਵਾਣੀ ਮੌਸਮ ਵਿਭਾਗ ਵਲੋਂ ਕੀਤੀ ਗਈ ਹੈ।