ਜਲੰਧਰ ‘ਚ ਹੋਣ ਵਾਲੀ ਲੋਕ ਸਭਾ ਚੋਣਾਂ ਕਾਰਨ ਪਹੁੰਚੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ‘ਆਪ’, ਕਾਂਗਰਸ, ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਜਿਥੇ ਪੰਜਾਬ ‘ਚ ਵੱਧ ਰਹੇ ਚਿੱਟੇ ਅਤੇ ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਖੜੇ ਕੀਤਾ ਹਨ। ਉਥੇ ਹੀ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ।
ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਸਾਨੂੰ SGPC ਤੋਂ ਬੰਦੀ ਸਿੰਘਾਂ ਦੀ ਕੋਈ ਸੂਚੀ ਨਹੀਂ ਮਿਲੀ ਹੈ। ਕੇਂਦਰ ਦੇ ਕੋਲ ਸਿਰਫ਼ 9 ਨਾਮਾਂ ਦੀ ਲਿਸਟ ਹੈ, ਜਿਸ ਵਿੱਚੋਂ 6 ਨੂੰ ਰਿਹਾਅ ਕੀਤਾ ਨਾ ਚੁੱਕਾ ਹੈ ਅਤੇ ਇਕ ਦੀ ਸਜ਼ਾ ਘੱਟ ਕਰਨ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਜਦਕਿ ਇਕ ਦਾ ਕੇਸ ਦਿੱਲੀ ਅਤੇ ਇਕ ਹੋਰ ਦਾ ਕੇਸ ਕਰਨਾਟਕ ‘ਚ ਚੱਲ ਰਿਹਾ ਹੈ।