18 ਸਾਲਾਂ ਬਾਅਦ ਟੁੱਟਿਆ ਵੱਡਾ ਰਿਕਾਰਡ, ਭਾਰਤੀ ਸਪਿਨਰ ਨੇ ਰਚਿਆ ਇਤਿਹਾਸ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਵੀ ਖੇਡ ਖ਼ਤਮ ਹੋ ਗਈ ਹੈ। ਇਸ ਦਰਮਿਆਨ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਬੰਗਲਾਦੇਸ਼ ਖ਼ਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਨੇ ਬੰਗਲਾਦੇਸ਼ ਦੀ ਪਹਿਲੀ ਪਾਰੀ ਵਿਚ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਭਾਰਤ ਦੀ ਬੰਗਲਾਦੇਸ਼ ਨੂੰ 150 ਦੌੜਾਂ ‘ਤੇ ਸਮੇਟਣ ਵਿਚ ਮਦਦ ਕੀਤੀ। ਕੁਲਦੀਪ ਦਾ ਇਹ ਬੰਗਲਾਦੇਸ਼ ਖ਼ਿਲਾਫ਼ ਇਕ ਭਾਰਤੀ ਸਪਿਨਰ ਵਜੋਂ ਸਰਵਸ੍ਰੇਸ਼ਠ ਅੰਕੜਾ ਰਿਹਾ। ਉਨ੍ਹਾਂ ਨੇ ਚਟੋਗ੍ਰਾਮ ਵਿਚ ਪਹਿਲੇ ਟੈਸਟ ਦੇ ਤੀਜੇ ਦਿਨ ਇਹ ਉਪਲੱਬਧੀ ਹਾਸਲ ਕੀਤੀ। 22 ਮਹੀਨਿਆਂ ਵਿਚ ਆਪਣੇ ਪਹਿਲੇ ਟੈਸਟ ਵਿਚ ਖੇਡਦੇ ਹੋਏ ਕੁਪਦੀਪ ਨੇ ਆਖ਼ਰੀ ਵਾਰ ਫਰਵਰੀ 2021 ਵਿਚ ਭਾਰਤ ਲਈ ਇਕ ਟੈਸਟ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਲੰਬੇ ਸਮੇਂ ਬਾਅਦ ਮਿਲੇ ਮੌਕੇ ਦੇ ਬਾਅਦ ਰੈੱਡ-ਬਾਲ ਕ੍ਰਿਕਟ ਵਿਚ 5 ਵਿਕਟਾਂ ਲੈ ਕੇ ਸੁਰਖ਼ੀਆਂ ਬਟੋਰੀਆਂ। ਉਨ੍ਹਾਂ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਅਤੇ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਵਿਚ ਇਕ ਪਾਰੀ ਵਿਚ 5 ਵਿਕਟਾਂ ਲਈਆਂ ਸਨ।

ਬੰਗਲਾਦੇਸ਼ ਖ਼ਿਲਾਫ਼ ਕੁਲਦੀਪ ਦੇ ਕਰੀਅਰ ਦੇ ਸਰਵਸ੍ਰੇਸ਼ਠ ਸਪੈੱਲ ਨਾਲ ਸਾਬਕਾ ਭਾਰਤੀ ਸਪਿਨਰ ਅਨਿਲ ਕੁੰਬਲੇ ਦਾ ਵੱਡਾ ਰਿਕਾਰਡ ਵੀ 18 ਸਾਲ ਬਾਅਦ ਟੁੱਟ ਗਿਆ। ਦਰਅਸਲ, ਕੁਲਦੀਪ ਨੇ ਬੰਗਲਾਦੇਸ਼ ਵਿੱਚ ਇੱਕ ਭਾਰਤੀ ਸਪਿਨਰ ਦੁਆਰਾ ਸਰਵਸ੍ਰੇਸ਼ਠ ਅੰਕੜੇ ਦਰਜ ਕਰਨ ਲਈ ਰਵੀਚੰਦਰਨ ਅਸ਼ਵਿਨ ਅਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਅਸ਼ਵਿਨ ਦੇ ਨਾਂ ਸੀ, ਜਿਨ੍ਹਾਂ ਨੇ 2015 ‘ਚ ਫਤੂਲਾ ‘ਚ 87 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਕੁੰਬਲੇ ਦਾ ਬੰਗਲਾਦੇਸ਼ ਵਿੱਚ 4/55 ਦੇ ਸਰਵਸ੍ਰੇਸ਼ਠ ਅੰਕੜਾ 2004 ਵਿੱਚ ਇਸੇ ਮੈਦਾਨ ਵਿੱਚ ਆਇਆ ਸੀ। ਹਾਲਾਂਕਿ, ਬੰਗਲਾਦੇਸ਼ ਵਿੱਚ ਇੱਕ ਭਾਰਤੀ ਗੇਂਦਬਾਜ਼ ਵੱਲੋਂ ਸਭ ਤੋਂ ਵਧੀਆ ਅੰਕੜੇ ਜ਼ਹੀਰ ਖਾਨ ਦੇ ਹਨ, ਜਿਨ੍ਹਾਂ ਨੇ 2007 ਵਿੱਚ ਮੀਰਪੁਰ ਵਿੱਚ 87 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ।

ਨਾਲ ਹੀ ਤੁਹਾਨੂੰ ਦਸ ਦਈਏ ਕਿ ਬੰਗਲਾਦੇਸ਼ ਨੇ ਜਿੱਤ ਲਈ 513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸਟੰਪ ਤੱਕ ਬਿਨਾਂ ਵਿਕਟ ਗਵਾਏ ਦੂਜੀ ਪਾਰੀ ਵਿਚ 42 ਦੌੜਾਂ ਬਣਾ ਲਈਆਂ। ਇਸ ਨਾਲ ਬੰਗਲਾਦੇਸ਼ ਦੀ ਟੀਮ ਅਜੇ ਵੀ 471 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਨਜਮੁਲ ਹੁਸੈਨ ਸ਼ਾਂਤੋ 25 ਅਤੇ ਜ਼ਾਕਿਰ ਹੁਸੈਨ 17 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਭਾਰਤ ਨੇ ਸ਼ੁਭਮਨ ਗਿੱਲ (110 ਦੌੜਾਂ) ਦੇ ਬਾਅਦ ਚੇਤੇਸ਼ਵਰ ਪੁਜਾਰਾ (ਅਜੇਤੂ 102) ਦੇ ਸੈਂਕੜੇ ਤੋਂ ਬਾਅਦ ਦੂਜੀ ਪਾਰੀ 2 ਵਿਕਟਾਂ ‘ਤੇ 258 ਦੌੜਾਂ ‘ਤੇ ਘੋਸ਼ਿਤ ਕੀਤੀ। ਭਾਰਤੀ ਕਪਤਾਨ ਕੇ.ਐੱਲ. ਰਾਹੁਨ ਨੇ ਗਿੱਲ (110 ਦੌੜਾਂ) ਦੇ ਆਊਟ ਹੋਣ ਤੋਂ ਬਾਅਦ ਪੁਜਾਰਾ ਦਾ ਸੈਂਕੜਾ ਪੂਰਾ ਹੁੰਦੇ ਹੀ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ। ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਨੇ ਪਹਿਲੀ ਪਾਰੀ ‘ਚ 404 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਢੇਰ ਕਰ ਦਿੱਤਾ ਸੀ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...