December 5, 2023
India Politics

2024 ਲੋਕ ਸਭਾ ਚੋਣਾਂ: ਵਿਰੋਧੀ ਧਿਰ ਦੀ ਬੈਂਗਲੁਰੂ ਮੀਟਿੰਗ ‘ਚ 24 ਪਾਰਟੀਆਂ ਲੈਣਗੀਆਂ ਹਿੱਸਾ

ਬੈਂਗਲੁਰੂ ‘ਚ 17-18 ਜੁਲਾਈ ਨੂੰ ਹੋਣ ਜਾ ਰਹੀ ਵਿਰੋਧੀ ਪਾਰਟੀਆਂ ਦੀ ਬੈਠਕ ‘ਚ ਸ਼ਾਮਲ ਪਾਰਟੀਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਪਟਨਾ ‘ਚ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ‘ਚ 15 ਪਾਰਟੀਆਂ ਇਕੱਠੀਆਂ ਹੋਈਆਂ ਸਨ। ਬੈਂਗਲੁਰੂ ਮੀਟਿੰਗ ਵਿੱਚ ਆਰਐਲਡੀ ਦੇ ਜਯੰਤ ਚੌਧਰੀ ਵੀ ਸ਼ਾਮਲ ਹੋਣਗੇ, ਜੋ ਪਿਛਲੀ ਮੀਟਿੰਗ ਵਿੱਚ ਮੌਜੂਦ ਨਹੀਂ ਸਨ। ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੀ ਸ਼ਿਰਕਤ ਕਰੇਗੀ, ਹਾਲਾਂਕਿ ਦਿੱਲੀ ਆਰਡੀਨੈਂਸ ਦੇ ਮੁੱਦੇ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਚਾਲੇ ਅਜੇ ਤਕ ਖਿੱਚੋਤਾਣ ਜਾਰੀ ਹੈ। ਕਾਂਗਰਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਦਿੱਲੀ ਆਰਡੀਨੈਂਸ ‘ਤੇ ਉਸ ਦਾ ਸਟੈਂਡ ਕੀ ਹੋਵੇਗਾ। ਇਹ ਸਾਰੀਆਂ ਪਾਰਟੀਆਂ ਬੈਂਗਲੁਰੂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੀਆਂ ਹਨ।

ਕਾਂਗਰਸ, ਟੀ.ਐਮ.ਸੀ, ਡੀ.ਐਮ.ਕੇ, ਜੇ.ਡੀ.ਯੂ, ਆਰ.ਜੇ.ਡੀ, ਸੀ.ਪੀ.ਐਮ, ਸੀ.ਪੀ.ਆਈ, ਐਨ.ਸੀ.ਪੀ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਨੈਸ਼ਨਲ ਕਾਨਫਰੰਸ, ਪੀ.ਡੀ.ਪੀ, ਸੀ.ਪੀ.ਆਈ. ਐਮ.ਐਲ, ਜੇ.ਐਮ.ਐਮ, ਆਰ.ਐਲ.ਡੀ, ਆਰ.ਐਸ.ਪੀ, ਆਈ.ਯੂ.ਐਮ.ਐਲ, ਕੇਰਲ ਕਾਂਗਰਸ ਐੱਮ, ਵੀ.ਸੀ.ਕੇ, ਐਮ.ਡੀ.ਐਮ.ਕੇ, ਕੇ.ਡੀ.ਐਮ.ਕੇ, ਕੇਰਲ ਕਾਂਗਰਸ (ਜੇ), ਫਾਰਵਰਡ ਬਲਾਕ

ਵਿਰੋਧੀ ਪਾਰਟੀਆਂ ਦੀ ਇਸ ਮੀਟਿੰਗ ਵਿੱਚ ਸੋਨੀਆ ਅਤੇ ਰਾਹੁਲ ਗਾਂਧੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਦੀ ਇਹ ਦੂਜੀ ਮੀਟਿੰਗ ਹੋਵੇਗੀ, ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਪਟਨਾ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਹੈ। ਸੂਤਰਾਂ ਮੁਤਾਬਕ 18 ਜੁਲਾਈ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਡਿਨਰ ਲਈ ਵੀ ਸੱਦਾ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੋਨੀਆ ਗਾਂਧੀ 18 ਜੁਲਾਈ ਨੂੰ ਹੋਣ ਵਾਲੀ ਇਸ ਬੈਠਕ ਤੋਂ ਇਕ ਦਿਨ ਪਹਿਲਾਂ ਇਸ ਡਿਨਰ ਦਾ ਆਯੋਜਨ ਕਰ ਸਕਦੀ ਹੈ।

ਬੈਂਗਲੁਰੂ ਮੀਟਿੰਗ ਵਿੱਚ ਘੱਟੋ-ਘੱਟ ਤਿੰਨ ਕਾਰਜਕਾਰੀ ਸਮੂਹ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇੱਕ ਸਾਂਝਾ ਏਜੰਡਾ ਤਿਆਰ ਕਰਨਾ ਅਤੇ ਸਾਂਝੇ ਮੁੱਦਿਆਂ ਨੂੰ ਤਲਾਸ਼ਣਾ ਹੈ, ਜਿਸ ‘ਤੇ ਸਮੁੱਚੀ ਵਿਰੋਧੀ ਧਿਰ ਇੱਕਜੁੱਟ ਹੋ ਕੇ ਚੋਣਾਂ ਲੜ ਸਕੇ। ਇੱਕ ਕਾਰਜ ਸਮੂਹ ਰਾਜਾਂ ਵਿੱਚ ਗਠਜੋੜ ਦੀ ਰੂਪਰੇਖਾ ਤਿਆਰ ਕਰੇਗਾ। ਇਸ ਵਿੱਚ ਇਹ ਪਹਿਲਾਂ ਹੀ ਤੈਅ ਕੀਤਾ ਜਾਵੇਗਾ ਕਿ ਖੇਤਰੀ ਪਾਰਟੀਆਂ ਨਾਲ ਇਹ ਗਠਜੋੜ ਸਿਰਫ਼ ਲੋਕ ਸਭਾ ਚੋਣਾਂ ਲਈ ਹੈ। ਇਸ ਗਰੁੱਪ ਦਾ ਕੰਮ ਇਹ ਹੋਵੇਗਾ ਕਿ ਭਾਜਪਾ ਦੇ ਖਿਲਾਫ ਵਿਰੋਧੀ ਧਿਰ ਦਾ ਇਕ ਹੀ ਉਮੀਦਵਾਰ ਕਿਵੇਂ ਖੜ੍ਹਾ ਕਰਨਾ ਹੈ।

ਤੀਜਾ ਕਾਰਜ ਸਮੂਹ ਅਗਲੇ ਮਹੀਨੇ ਭਾਵ ਅਗਸਤ ਤੋਂ ਵਿਰੋਧੀ ਨੇਤਾਵਾਂ ਦੀਆਂ ਸਾਂਝੀਆਂ ਰੈਲੀਆਂ ਦੀਆਂ ਤਰੀਕਾਂ ‘ਤੇ ਕੰਮ ਕਰੇਗਾ। ਬੈਂਗਲੁਰੂ ‘ਚ ਵਿਰੋਧੀ ਪਾਰਟੀਆਂ ਦੀ ਬੈਠਕ ਇਸ ਲਈ ਵੀ ਅਹਿਮ ਹੋ ਗਈ ਹੈ ਕਿਉਂਕਿ ਐੱਨਸੀਪੀ ‘ਚ ਫੁੱਟ ਤੋਂ ਬਾਅਦ ਪਹਿਲੀ ਵਾਰ ਸ਼ਰਦ ਪਵਾਰ ਇਸ ‘ਚ ਹਿੱਸਾ ਲੈਣਗੇ ਅਤੇ ਮਮਤਾ ਬੈਨਰਜੀ ਬੰਗਾਲ ‘ਚ ਸਥਾਨਕ ਚੋਣਾਂ ‘ਚ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਖਿਲਾਫ ਲੜਨਗੇ ਅਤੇ ਉਨ੍ਹਾਂ ਹੀ ਨੇਤਾਵਾਂ ‘ਚ ਬੈਠਣਗੇ। ਇਸ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਆਗੂ ਆਪਣੇ ਫਰੰਟ ਦੇ ਨਾਮ ਅਤੇ ਕੋਆਰਡੀਨੇਟਰ ਦੀ ਚੋਣ ਕਰਨ ਬਾਰੇ ਗੱਲਬਾਤ ਕਰਨਗੇ ਅਤੇ ਉਮੀਦ ਹੈ ਕਿ ਇਨ੍ਹਾਂ ਦੋਵਾਂ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਕਨਵੀਨਰ ਵਜੋਂ ਨਿਤੀਸ਼ ਕੁਮਾਰ ਦਾ ਨਾਂ ਸਭ ਤੋਂ ਉੱਪਰ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X