26/11 ਮੁੰਬਈ ਅੱਤਵਾਦੀ ਹਮਲੇ ਦੇ 14 ਸਾਲ ਪੂਰੇ, ਉਹ 5 ਸ਼ਹੀਦ ਜਵਾਨ ਜਿਨਾਂ ਦੀ ਬਹਾਦਰੀ ਨੇ ਬਚਾਈ ਲੋਕਾਂ ਦੀ ਜਾਨ

ਮੁੰਬਈ: ਮੁੰਬਈ ‘ਚ 26 ਜਨਵਰੀ 2008 ਨੂੰ ਹੋਏ ਅੱਤਵਾਦੀ ਹਮਲੇ ਨੂੰ 14 ਸਾਲ ਬੀਤ ਗਏ ਹਨ।  ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਜੋ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। 26 ਨਵੰਬਰ ਤੋਂ 29 ਨਵੰਬਰ ਤੱਕ 66 ਘੰਟਿਆਂ ਦੌਰਾਨ ਚੱਲਿਆ ਮੁੰਬਈ ਅੱਤਵਾਦੀ ਹਮਲਾ ਭਾਰਤ ਦੇ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ‘ਚੋਂ ਇਕ ਦੇ ਰੂਪ ‘ਚ ਵੇਖਿਆ ਗਿਆ। ਜਦੋਂ ਘੱਟ ਤੋਂ ਘੱਟ 10 ਅੱਤਵਾਦੀ ਮੁੰਬਈ ਦੇ ਲੈਂਡਮਾਰਕ ਥਾਵਾਂ ਜਿਵੇਂ ਓਬਰਾਏ ਟਰਾਇਡੇਂਟ, ਛਤਰਪਤੀ ਸ਼ਿਵਾਜੀ ਟਰਮੀਨਸ, ਲੇਪਰਡ ਕੈਫੇ, ਕਾਮਾ ਹਸਪਤਾਲ ਅਤੇ ਤਾਜ ਮਹਲ ਹੋਟਲ ‘ਤੇ ਹਮਲਾ ਕਰਨ ਲਈ ਦਾਖ਼ਲ ਹੋ ਗਏ ਸਨ। ਦੱਸ ਦਈਏ ਕਿ 26/11 ਨੂੰ ਹੋਏ ਹਮਲੇ ‘ਚ ਕਰੀਬ 160 ਲੋਕਾਂ ਨੇ ਆਪਣੀ ਜਾਣ ਗਵਾ ਦਿੱਤੀ ਸੀ। 26/11 ਮੁੰਬਈ ਅੱਤਵਾਦੀ ਹਮਲਾ ਵੱਡੇ ਅੱਤਵਾਦੀ ਹਮਲਿਆਂ ਵਿਚੋਂ ਇਕ ਹੈ।

ਇਸ ਅੱਤਵਾਦੀ ਹਮਲੇ ਵਿਚ ਕਈਆਂ ਨੇ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ, ਜਿਸ ਦੇ ਜ਼ਖਮ ਅੱਜ ਵੀ ਤਾਜ਼ਾ ਹਨ। ਪਾਕਿਸਤਾਨੀ ਅੱਤਵਾਦੀਆਂ ਨੇ ਤਾਜ ਅਤੇ ਟ੍ਰਾਈਡੇਂਟ ਹੋਟਲ ਦੇ ਨਾਲ-ਨਾਲ ਛਤਰਪਤੀ ਸ਼ਿਵਾਜੀ ਟਰਮੀਨਸ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ 166 ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਸਨ ਅਤੇ 300 ਤੋਂ ਵਧੇਰੇ ਜ਼ਖਮੀ ਹੋਏ। ਮੁੰਬਈ ‘ਚ ਹੋਏ ਇਸ ਹਮਲੇ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਕਿਹਾ ਜਾਂਦਾ ਹੈ। ਹਮਲੇ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਤੋਂ ਆਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦਾ ਸਾਡੇ ਬਹਾਦਰ ਪੁਲਸ ਕਰਮਚਾਰੀਆਂ ਅਤੇ ਐੱਨ. ਐੱਸ. ਜੀ. ਦੇ ਜਵਾਨਾਂ ਨੇ ਡਟ ਕੇ ਸਾਹਮਣਾ ਕੀਤਾ ਅਤੇ ਕਈ ਲੋਕਾਂ ਦੀ ਜਾਨ ਬਚਾਈ। ਉਨ੍ਹਾਂ ‘ਚੋਂ 5 ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਮੇਜਰ ਸੰਦੀਪ : ਮੇਜਰ ਸੰਦੀਪ ਉੱਨੀਕ੍ਰਿਸ਼ਨਨ ਨੈਸ਼ਨਲ ਸਕਿਓਰਿਟੀ ਗਾਰਡਸ (ਐਨ. ਐੱਸ. ਜੀ.) ਦੇ ਕਮਾਂਡੋ ਸਨ। ਉਹ 26/11 ਐਨਕਾਊਂਟਰ ਦੌਰਾਨ ਮਿਸ਼ਨ ਆਪਰੇਸ਼ਨ ਬਲੈਕ ਟਾਰਨੇਡੋ ਦੀ ਅਗਵਾਈ ਕਰ ਰਹੇ ਸਨ। ਜਦੋਂ ਉਹ ਤਾਜ ਹੋਟਲ ‘ਤੇ ਕਬਜ਼ਾ ਕਰ ਕੇ ਬੈਠੇ ਪਾਕਿਸਤਾਨੀ ਅੱਤਵਾਦੀਆਂ ਨਾਲ ਲੜ ਰਹੇ ਸਨ ਤਾਂ ਇਕ ਅੱਤਵਾਦੀ ਨੇ ਪਿੱਛਿਓਂ ਹਮਲਾ ਕੀਤਾ, ਜਿਸ ਨਾਲ ਉਹ ਘਟਨਾ ਵਾਲੀ ਥਾਂ ‘ਤੇ ਹੀ ਸ਼ਹੀਦ ਹੋ ਗਏ। ਮਰਨ ਉਪਰੰਤ ਉਨ੍ਹਾਂ ਨੂੰ 2009 ‘ਚ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ 5 ਬਹਾਦਰ ਸ਼ਹੀਦਾਂ ਤੋਂ ਇਲਾਵਾ ਗਜਿੰਦਰ ਸਿੰਘ, ਨਾਗਪਾ ਆਰ. ਮਹਾਲੇ, ਕਿਸ਼ੋਰ ਕੇ. ਸ਼ਿੰਦੇ, ਸੰਜੇ ਗੋਵੀਲਕਰ, ਸੁਨੀਲ ਕੁਮਾਰ ਯਾਦਵ ਅਤੇ ਕਈ ਹੋਰਨਾਂ ਨੇ ਵੀ ਬਹਾਦਰੀ ਦੀ ਮਿਸਾਲ ਪੇਸ਼ ਕੀਤੀ।

ਤੁਕਾਰਾਮ ਓਂਬਲੇ : ਮੁੰਬਈ ਪੁਲਸ ਦੇ ਏ. ਐੱਸ. ਆਈ. ਤੁਕਾਰਾਮ ਓਂਬਲੇ ਹੀ ਉਹ ਜਾਂਬਾਜ਼ ਸਨ, ਜਿਨ੍ਹਾਂ ਨੇ ਅੱਤਵਾਦੀ ਕਸਾਬ ਦਾ ਬਿਨਾਂ ਕਿਸੇ ਹਥਿਆਰ ਦੇ ਸਾਹਮਣਾ ਕੀਤਾ ਅਤੇ ਅਖੀਰ ‘ਚ ਉਸ ਨੂੰ ਦਬੋਚ ਲਿਆ। ਇਸ ਦੌਰਾਨ ਉਨ੍ਹਾਂ ਨੂੰ ਕਸਾਬ ਦੀ ਬੰਦੂਕ ਨਾਲ ਕਈ ਗੋਲੀਆਂ ਲੱਗੀਆਂ ਅਤੇ ਉਹ ਸ਼ਹੀਦ ਹੋ ਗਏ। ਸ਼ਹੀਦ ਤੁਕਾਰਾਮ ਨੂੰ ਉਨ੍ਹਾਂ ਦੀ ਬਹਾਦਰੀ ਲਈ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ।

ਹੇਮੰਤ ਕਰਕਰੇ : ਮੁੰਬਈ ਏ. ਟੀ. ਐੱਸ. ਦੇ ਚੀਫ ਹੇਮੰਤ ਕਰਕਰੇ ਉਸ ਰਾਤ ਆਪਣੇ ਘਰ ‘ਚ ਖਾਣਾ ਖਾ ਰਹੇ ਸਨ, ਜਦੋਂ ਉਨ੍ਹਾਂ ਕੋਲ ਅੱਤਵਾਦੀ ਹਮਲੇ ਨੂੰ ਲੈ ਕੇ ਕ੍ਰਾਈਮ ਬਰਾਂਚ ਤੋਂ ਫੋਨ ਆਇਆ। ਇਸ ਫੋਨ ਕਾਲ ਨੂੰ ਸੁਣਨ ਤੋਂ ਬਾਅਦ ਹੇਮੰਤ ਤੁਰੰਤ ਘਰੋਂ ਨਿਕਲੇ ਅਤੇ ਏ. ਸੀ. ਪੀ. ਅਸ਼ੋਕ ਕਾਮਟੇ, ਇੰਸਪੈਕਟਰ ਵਿਜੇ ਸਾਲਸਕਰ ਨਾਲ ਮੋਰਚਾ ਸੰਭਾਲਿਆ। ਅੱਤਵਾਦੀ ਅਜ਼ਮਲ ਕਸਾਬ ਅਤੇ ਇਸਮਾਈਲ ਖਾਨ ਦੀ ਅੰਨ੍ਹੇਵਾਹ ਗੋਲੀਆਂ ਵਰ੍ਹਾਉਣ ਕਾਰਨ ਉਹ ਸ਼ਹੀਦ ਹੋ ਗਏ। ਮਰਨ ਉਪਰੰਤ ਉਨ੍ਹਾਂ ਨੂੰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਅਸ਼ੋਕ ਕਾਮਟੇ : ਅਸ਼ੋਕ ਕਾਮਟੇ ਮੁੰਬਈ ਪੁਲਸ ‘ਚ ਬਤੌਰ ਏ. ਸੀ. ਪੀ. ਤਾਇਨਾਤ ਸਨ। ਜਿਸ ਸਮੇਂ ਮੁੰਬਈ ‘ਤੇ ਅੱਤਵਾਦੀ ਹਮਲਾ ਹੋਇਆ, ਉਹ ਏ. ਟੀ. ਐੱਸ. ਚੀਫ ਹੇਮੰਤ ਕਰਕਰੇ ਨਾਲ ਸਨ। ਪਾਕਿਸਤਾਨੀ ਵਲੋਂ ਕੀਤੀ ਗਈ ਗੋਲੀਬਾਰੀ ਦਾ ਉਨ੍ਹਾਂ ਨੇ ਡਟ ਕੇ ਸਾਹਮਣਾ ਕੀਤਾ। ਅੱਤਵਾਦੀ ਇਸਮਾਈਲ ਖਾਨ ਨੇ ਉਨ੍ਹਾਂ ‘ਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ। ਇਕ ਗੋਲੀ ਉਨ੍ਹਾਂ ਦੇ ਸਿਰ ‘ਚ ਜਾ ਲੱਗੀ। ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੁਸ਼ਮਣ ਨੂੰ ਮਾਰ ਡਿਗਾਇਆ।

ਵਿਜੇ ਸਾਲਸਕਰ : ਸੀਨੀਅਰ ਪੁਲਸ ਇੰਸਪੈਕਟਰ ਵਿਜੇ ਸਾਲਸਕਰ ਕਾਮਾ ਹਸਪਤਾਲ ਦੇ ਬਾਹਰ ਹੇਮੰਤ ਕਰਕਰੇ ਅਤੇ ਅਸ਼ੋਕ ਕਾਮਟੇ ਨਾਲ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ‘ਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਸਨ। ਸ਼ਹੀਦ ਵਿਜੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਮੁੰਬਈ ‘ਚ ਇਹ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ ਦਾ ਨਾਂ ਲਸ਼ਕਰ-ਏ-ਤੋਇਬਾ ਸੀ। 10 ਹਮਲਾਵਰਾਂ ਨੇ ਆਟੋਮੈਟਿਕ ਆਧੁਨਿਕ ਹਥਿਆਰਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਇਕ ਅੱਤਵਾਦੀ ਅਜਮਲ ਕਸਾਬ ਨੂੰ ਜਿਊਂਦਾ ਫੜ ਲਿਆ ਗਿਆ। ਉਸ ਦੇ ਵਿਰੁੱਧ 3 ਮਹੀਨਿਆਂ ‘ਚ ਦੋਸ਼ ਸਾਬਤ ਹੋ ਗਏ। ਇਕ ਸਾਲ ਬਾਅਦ, ਡੇਵਿਡ ਕੋਲਮੈਨ ਹੈਡਲੀ, ਜੋ ਹਮਲੇ ਵਿਚ ਸ਼ਾਮਲ ਸੀ, ਉਸ ਨੇ 18 ਮਾਰਚ 2010 ਨੂੰ ਆਪਣਾ ਗੁਨਾਹ ਕਬੂਲ ਕੀਤਾ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।

LEAVE A REPLY

Please enter your comment!
Please enter your name here

Share post:

Popular

More like this
Related

ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮਗਰੋਂ ਭਖੀ ਸਿਆਸਤ, ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ‘ਚ...

“ਅੱਜ ਦਾ ਭਾਰਤ ਦੁਨੀਆ ਦਾ ਵਿਸ਼ਵ ਮਿੱਤਰ ਹੈ, ਕੁਝ ਲੋਕ ਵੰਡ ‘ਚ ਰੁੱਝੇ ਹੋਏ ਹਨ”: PM ਮੋਦੀ ਦਾ ਵਿਰੋਧੀ ਗਠਜੋੜ ‘ਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫਾਇਨਰੀ ਵਿਖੇ ਪੈਟਰੋਕੈਮੀਕਲ...

ਭੋਪਾਲ ਵਿੱਚ ਕੀਤੀ ਜਾਵੇਗੀ ‘INDIA’ ਗਠਜੋੜ ਦੀ ਪਹਿਲੀ ਸਾਂਝੀ ਰੈਲੀ

ਕਈ ਮੀਟਿੰਗਾਂ ਤੋਂ ਬਾਅਦ, ਭਾਰਤ ਗਠਜੋੜ ਨੇ ਆਖਰਕਾਰ ਮੱਧ...