December 4, 2023
Technology World

BIG NEWS: ਮਹਿਲਾ ਸੰਭਾਲੇਗੀ ਟਵਿੱਟਰ ਦੇ CEO ਦੀ ਕੁਰਸੀ, ਐਲਨ ਮਸਕ ਨੇ ਅਹੁਦਾ

ਐਲੋਨ ਮਸਕ ਨੇ ਆਖਰਕਾਰ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਅਰਬਪਤੀ ਨੂੰ ਇੱਕ ਨਵਾਂ ਸੀਈਓ ਮਿਲਿਆ ਹੈ ਜੋ ਛੇ ਹਫ਼ਤਿਆਂ ਬਾਅਦ ਅਹੁਦਾ ਸੰਭਾਲੇਗਾ। ਮਸਕ ਨੇ ਇਸ ਦੀ ਜਾਣਕਾਰੀ ਟਵਿਟਰ ‘ਤੇ ਇਕ ਪੋਸਟ ਪਾਕੇ ਸਾਂਝੀ ਕੀਤੀ ਹੈ। ਆਪਣੇ ਟਵੀਟ ਵਿੱਚ ਮਸਕ ਨੇ ਕਿਹਾ, “ਇਹ ਘੋਸ਼ਣਾ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਮੈਂ X/Twitter ਲਈ ਇੱਕ ਨਵੇਂ CEO ਨੂੰ ਨਿਯੁਕਤ ਕੀਤਾ ਹੈ। ਉਹ 6 ਹਫ਼ਤਿਆਂ ਵਿੱਚ ਆਪਣਾ ਕੰਮ ਸ਼ੁਰੂ ਕਰੇਗੀ! ਮੇਰੀ ਭੂਮਿਕਾ ਕਾਰਜਕਾਰੀ ਚੇਅਰਮੈਨ (Executive Chairman) ਅਤੇ ਅਤੇ CTO, ਉਤਪਾਦ, ਸਾਫਟਵੇਅਰ ਅਤੇ ਸਿਸੋਪਸ ਦੀ ਨਿਗਰਾਨੀ ਕਰਨ ਵਿਚ ਤਬਦੀਲ ਹੋ ਜਾਵੇਗੀ। “

ਮਸਕ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਇਹ ਨਵਾਂ ਸੀਈਓ ਕੌਣ ਹੈ ਪਰ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ Linda Yaccarino ਟਵਿੱਟਰ ਦੀ ਨਵੀਂ ਸੀਈਓ ਹੋਵੇਗੀ। ਮਸਕ ਨੇ ਵੀ ਆਪਣੇ ਟਵਿਟਰ ਪੋਸਟ ਵਿਚ ਸੰਕੇਤ ਦਿੱਤੇ ਹਨ ਕਿ ਨਵੀਂ CEO ਇਕ ਮਹਿਲਾ ਹੋਵੇਗੀ। ਦਸ ਦਈਏ ਕਿ ਯਾਕਾਰਿਨੋ NBCU ਵਿੱਚ ਗਲੋਬਲ Global Advertising And Partnerships ਦੇ ਚੇਅਰਮੈਨ ਹਨ ਅਤੇ ਕੰਪਨੀ ਵਿੱਚ 10 ਸਾਲ ਤੋਂ ਵੱਧ ਸਮਾਂ ਬਿਤਾ ਚੁੱਕੇ ਹਨ। ਯੈਕਾਰਿਨੋ ਦੀ ਨਿਯੁਕਤੀ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਟਵਿੱਟਰ ਨੂੰ ਵਿਗਿਆਪਨ ਦੀ ਆਮਦਨ ‘ਚ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X