ਲੁਧਿਆਣਾ: ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ED (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਟੀਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮਸ਼ਹੂਰ ਸ਼ਰਾਬ ਕਾਰੋਬਾਰੀ ਚਰਨਜੀਤ ਬਜਾਜ ਅਤੇ ਉਸ ਦੇ ਸਾਥੀਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਟੀਮ ਵੱਲੋਂ ਕਾਰੋਬਾਰੀ ਦੇ ਰਿਕਾਰਡ ਖੰਗਾਲੇ ਜਾ ਰਹੇ ਹਨ। ਕਾਰੋਬਾਰੀ ਦੇ ਘਰ ਅਤੇ ਦਫ਼ਤਰ ਬਾਹਰ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ।
ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਇਹ ਛਾਪੇਮਾਰੀ ਇਕ ਪੁਰਾਣੇ ਬੈਂਕ ਧੋਖਾਬੜੀ ਦੇ ਮਾਮਲੇਚ ਕੀਤੀ ਜਾ ਰਹੀ ਹੈ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ, ਬਜਾਜ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ 10 ਤੋਂ ਵੱਧ ਟਿਕਾਣਿਆਂ ‘ਤੇ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਲੁਧਿਆਣਾ ਵਿਚ ਹਨ। ਸੂਤਰਾਂ ਦੇ ਅਨੁਸਾਰ, ਈਡੀ ਦੀ ਇਹ ਕਾਰਵਾਈ ਸੀਬੀਆਈ ਦੁਆਰਾ ਮੈਸਰਜ਼ ਸ਼ੁੱਧ ਦੁੱਧ ਉਤਪਾਦਾਂ ਦੇ ਵਿਰੁੱਧ 2019 ਵਿੱਚ ਦਰਜ ਕੀਤੇ ਗਏ ਕੇਸ ਦਾ ਨਤੀਜਾ ਹੈ, ਜਿਸ ਵਿੱਚ ਬਜਾਜ ਅਤੇ ਉਸਦੀ ਪਤਨੀ ਡਾਇਰੈਕਟਰ ਸਨ। ਜ਼ਿਕਰਯੋਗ ਹੈ ਕਿ ਇਕ ਬੈਂਕ ਨਾਲ ਕਥਿਤ ਤੌਰ ‘ਤੇ 73.41 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ ਅਤੇ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਸੀਬੀਆਈ ਨੇ ਬਜਾਜ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਸੀ। ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ ਈਡੀ ਦੀ ਕਾਰਵਾਈ ਜਾਰੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਈਡੀ ਦੀ ਕਾਰਵਾਈ ਦੌਰਾਨ ਉਪਰੋਕਤ ਮਾਮਲੇ ਦੀ ਮਨੀ ਲਾਂਡਰਿੰਗ ਐਕਟ ਦੇ ਐਂਗਲ ਤੋਂ ਹੀ ਜਾਂਚ ਕੀਤੀ ਜਾਵੇਗੀ।ਹੁਣ ਵੇਖਣਾ ਹੋਵੇਗਾ ਕਿ ਅਗਲੇਰੀ ਜਾਂਚ ਤੋਂ ਬਾਅਦ ਇਸ ਚ ਕੀ ਕੁਝ ਹੋਰ ਖੁਲਾਸਾ ਹੁੰਦਾ ਹੈ।