November 30, 2023
Entertainment Punjab

‘Kaun Banega Crorepati’ ਦੇ ਸੀਜ਼ਨ 15 ਨੂੰ ਮਿਲਿਆ ਆਪਣਾ ਪਹਿਲਾ ਕਰੋੜਪਤੀ, ਪੰਜਾਬੀ ਮੁੰਡੇ ਨੇ ਕਰਤੀ ਕਮਾਲ

ਸੋਨੀ ਟੀਵੀ ਦੇ ਕੁਇਜ਼ ਰਿਐਲਿਟੀ ਸ਼ੋਅ ‘Kaun Banega Crorepati’ ਦੇ ਸੀਜ਼ਨ 15 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਪੰਜਾਬ ਦੇ ਖਾਲਰਾ ਪਿੰਡ ਦਾ ਰਹਿਣ ਵਾਲਾ 21 ਸਾਲਾਂ ਜਸਕਰਨ ਸਿੰਘ KBC 15 ਦਾ ਪਹਿਲਾ ਕਰੋੜਪਤੀ ਬਣ ਗਿਆ ਹੈ। ਇੰਨਾ ਹੀ ਨਹੀਂ, ਇਕ ਦਿਨ ਆਈਏਐਸ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲਾ ਇਹ ਪ੍ਰਤੀਯੋਗੀ ਜਲਦੀ ਹੀ 7 ਕਰੋੜ ਰੁਪਏ ਲਈ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆਵੇਗਾ। ਸੋਨੀ ਟੀਵੀ ਨੇ ਹਾਲ ਹੀ ਵਿੱਚ ਪ੍ਰੋਮੋ ਦੇ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਜਸਕਰਨ ਦੇ ਕਰੋੜਪਤੀ ਬਣਨ ਦੀ ਇੱਕ ਝਲਕ ਸਾਂਝੀ ਕੀਤੀ ਹੈ। ਚੈਨਲ ਦੁਆਰਾ ਸ਼ੇਅਰ ਕੀਤੇ ਗਏ ਤਾਜ਼ਾ ਪ੍ਰੋਮੋ ਵਿੱਚ ਅਸੀਂ ਦੇਖ ਸਕਦੇ ਹਾਂ ਕਿ, ਉਤਸ਼ਾਹੀ ਅਮਿਤਾਭ ਬੱਚਨ ਇਹ ਘੋਸ਼ਣਾ ਕਰ ਰਹੇ ਹਨ ਕਿ ਜਸਕਰਨ ਨੇ 1 ਕਰੋੜ ਰੁਪਏ ਜਿੱਤ ਲਏ ਹਨ ਅਤੇ ਵੀਡੀਓ ਵਿੱਚ, ਬਿੱਗ ਬੀ ਨੂੰ ਉਸਦੀ ਪਿੱਠ ਥੱਪਥਪਾਕੇ ਗਲੇ ਲਗਾਉਂਦੇ ਵੀ ਵੇਖ ਸਕਦੇ ਹਾਂ।

ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਖਾਲਰਾ ਦਾ ਰਹਿਣ ਵਾਲਾ ਜਸਕਰਨ ਸਿਵਲ ਸਰਵਿਸਿਜ਼ (ਯੂ.ਪੀ.ਐੱਸ.ਸੀ.) ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਪਹਿਲੀ ਵਾਰ ਇਹ ਪ੍ਰੀਖਿਆ ਦੇਣ ਵਾਲੇ ਹਨ। ਜੇਕਰ ਦੇਖਿਆ ਜਾਵੇ ਤਾਂ KBC ‘ਚ ਜਸਕਰਨ ਦੀ 1 ਕਰੋੜ ਰੁਪਏ ਦੀ ਕਮਾਈ ਉਨ੍ਹਾਂ ਦੀ ਪਹਿਲੀ ਕਮਾਈ ਹੈ। ਜਸਕਰਨ ਦਾ ਪਿੰਡ ਉਸ ਦੇ ਕਾਲਜ ਤੋਂ ਚਾਰ ਘੰਟੇ ਦੀ ਦੂਰੀ ‘ਤੇ ਹੈ, ਜਿਸ ਕਾਰਨ ਉਸ ਦੇ ਪਿੰਡ ਦੇ ਬਹੁਤੇ ਲੋਕ ਗ੍ਰੈਜੂਏਸ਼ਨ ਨਹੀਂ ਕਰ ਸਕੇ। ਪ੍ਰੋਮੋ ਦੇ ਅੰਤ ਵਿੱਚ, ਅਸੀਂ ‘Kaun Banega Crorepati’ ਦੇ ਮੇਜ਼ਬਾਨ ਅਮਿਤਾਭ ਬੱਚਨ ਨੂੰ ਜਸਕਰਨ ਨੂੰ 7 ਕਰੋੜ ਰੁਪਏ ਦਾ ਸਵਾਲ ਪੁੱਛਦੇ ਹੋਏ ਦੇਖ ਸਕਦੇ ਹਾਂ, ਹਾਲਾਂਕਿ, ਇਹ ਜਾਣਨ ਲਈ ਕਿ ਜਸਕਰਨ 7 ਕਰੋੜ ਰੁਪਏ ਦੇ ਸਵਾਲ ਦਾ ਜਵਾਬ ਦੇਣ ਵਿੱਚ ਸਮਰੱਥ ਹੈ ਜਾਂ ਨਹੀਂ, ਇਹ ਜਾਣਨ ਲਈ ਦਰਸ਼ਕਾਂ ਨੂੰ 4 ਅਤੇ 5 ਸਤੰਬਰ ਤੱਕ ਉਡੀਕ ਕਰਨੀ ਪਵੇਗੀ। ਤੁਹਾਨੂੰ ਦੱਸ ਦੇਈਏ, KBC 15 ਇਸ ਸਾਲ 14 ਅਗਸਤ ਤੋਂ ਆਨ ਏਅਰ ਹੋ ਗਿਆ ਹੈ। ਜਸਕਰਨ ਤੋਂ ਇਲਾਵਾ ਹੁਣ ਤੱਕ ਇਸ ਸ਼ੋਅ ‘ਚ 2 ਪ੍ਰਤੀਯੋਗੀ 1 ਕਰੋੜ ਰੁਪਏ ਤੱਕ ਪਹੁੰਚ ਚੁੱਕੇ ਸਨ ਪਰ ਦੋਵਾਂ ਨੇ 50 ਲੱਖ ਰੁਪਏ ਲੈ ਕੇ Game Quit ਕਰਨ ਦਾ ਫੈਸਲਾ ਕੀਤਾ ਸੀ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X