ਦਿਗੱਜ ਸਿਆਸਤਦਾਨ ਸ਼ਰਦ ਪਵਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਰਾਸ਼ਟਰੀ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਇਕ ਸੰਬੋਧਨ ਦੌਰਾਨ ਸਟੇਜ ਤੋਂ ਐਲਾਨ ਕਰ ਦਿੱਤਾ ਹੈ ਕਿ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਪਵਾਰ ਨੇ ਆਪਣੀ ਸਵੈ-ਜੀਵਨੀ ‘ਲੋਕ ਮਾਝੇ ਸੰਗਾਇ-ਰਾਜਨੀਤਿਕ ਆਤਮਕਥਾ’ ਦੇ ਰਿਲੀਜ਼ ਦੌਰਾਨ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ, ‘ਮੈਂ ਐੱਨਸੀਪੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’ ਇਸ ਮੌਕੇ ‘ਤੇ ਆਪਣੀ ਪਤਨੀ ਪ੍ਰਤਿਭਾ ਨਾਲ ਮੌਜੂਦ 82 ਸਾਲਾ ਪਵਾਰ ਨੇ ਕਿਹਾ, “ਮੈਨੂੰ ਪਤਾ ਹੈ ਕਿ ਕਦੋਂ ਰੁਕਣਾ ਹੈ… ਮੈਂ ਸੀਨੀਅਰ ਐਨਸੀਪੀ ਨੇਤਾਵਾਂ ਦੀ ਇੱਕ ਕਮੇਟੀ ਬਣਾਈ ਹੈ, ਜੋ ਅਗਲੇ ਪ੍ਰਧਾਨ ਬਾਰੇ ਫੈਸਲਾ ਕਰੇਗੀ।”
ਸ਼ਰਦ ਪਵਾਰ ਦੇ ਇਸ ਐਲਾਨ ਕਾਰਨ ਉੱਥੇ ਮੌਜੂਦ ਐੱਨਸੀਪੀ ਦੇ ਸਾਰੇ ਆਗੂ ਅਤੇ ਵਰਕਰ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਤੋਂ ਅਸਤੀਫਾ ਵਾਪਸ ਲੈਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਸ਼ਰਦ ਪਵਾਰ ਨੇ ਉਨ੍ਹਾਂ ਨੂੰ ਕਿਹਾ – ਆਓ ਸਾਰੇ ਮਿਲ ਕੇ ਕੰਮ ਕਰੀਏ, ਪਰ ਮੇਰਾ ਅਸਤੀਫਾ ਸਵੀਕਾਰ ਕਰੋ।
Leave feedback about this