ਬੀਤੇ ਕੱਲ੍ਹ ਹਰਿਆਣਾ ਦੇ ਸ਼ਾਹਬਾਦ ‘ਚ ਅੰਮ੍ਰਿਤਪਾਲ ਦੇ ਠਹਿਰਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਨਾਲ-ਨਾਲ ਹਰਿਆਣਾ ਪੁਲਿਸ ਵੀ ਚੌਕਸ ਹੋ ਗਈ ਹੈ। ਸ਼ਾਹਬਾਦ ਦੀ ਇੱਕ ਔਰਤ ਦੇ ਘਰ ਸ਼ਰਨ ਲੈਣ ਦੇ ਹੋਏ ਖ਼ੁਲਾਸੇ ਤੋਂ ਬਾਅਦ ਪੁਲਿਸ ਹੋਰ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਇਸ ਦੌਰਾਨ ਇਕ ਹੋਰ ਵੀਡੀਓ ਅੰਮ੍ਰਿਤਪਾਲ ਸਿੰਘ ਦੀ ਸਾਹਮਣੇ ਆਈ ਹੈ ਜੋ ਕਿ ਹਰਿਆਣਾ ਦੇ ਕਰੂਕਸ਼ੇਤਰ ਬੱਸ ਅੱਡੇ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਬੱਸ ਰਾਹੀਂ ਭੱਜਿਆ ਹੋਵੇਗਾ।
ਦੱਸ ਦਈਏ ਕਿ ਵੀਡੀਓ ‘ਚ ਉਹ ਇੱਕ ਛੱਤਰੀ ਲਈ ਨਜ਼ਰ ਆ ਰਿਹਾ ਹੈ। ਉਸ ਨਾਲ ਇਕ ਹੋਰ ਵਿਅਕਤੀ ਵੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀਆਂ ਸ਼ਾਹਬਾਦ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਥੇ ਉਹ ਇੱਕ ਮਹਿਲਾ ਦੇ ਘਰ ਰੁਕਿਆ ਸੀ। ਇਹ ਵੀ ਸ਼ੱਕ ਹੈ ਕਿ ਉਹ ਯੂਪੀ ਜਾਂ ਉਤਰਾਖੰਡ ਭੱਜ ਸਕਦਾ ਹੈ। ਦੱਸ ਦਈਏ ਕਿ ਅਲਰਟ ਦੇ ਮੱਦੇਨਜ਼ਰ ਹਰਿਆਣਾ ਦੇ ਸ਼ਾਹਬਾਦ ‘ਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ। ਹੁਣ ਹਰਿਆਣਾ ਦੇ ਸ਼ਾਹਬਾਦ ‘ਚ ਅੰਮ੍ਰਿਤਪਾਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਛੱਤਰੀ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ।
ਜਿੱਥੇ ਅੰਮ੍ਰਿਤਪਾਲ 19-20 ਮਾਰਚ ਨੂੰ ਰੁਕਿਆ ਸੀ, ਹੁਣ ਇਸ ਔਰਤ ਨੂੰ ਹਰਿਆਣਾ ਵੱਲੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸ਼ਾਹਬਾਦ ‘ਚ ਹੋਣ ਦੀ ਸੂਚਨਾ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਹਰਿਆਣਾ ਦੇ ਸ਼ਾਹਬਾਦ ‘ਚ ਅੰਮ੍ਰਿਤਪਾਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਛੱਤਰੀ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ।