ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਵਿਖੇ ਉਸ ਸਮੇਂ ਹਫ਼ੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਰਾਤ ਸਮੇਂ ਭਿਆਨਕ ਅੱਗ ਲੱਗ ਗਈ। ਬੈਂਕ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਇਸ ਅੱਗ ਨਾਲ ਬੈਂਕ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸ ਮੌਕੇ ਡੀਐਸਪੀ ਬੂਟਾ ਸਿੰਘ ਅਤੇ ਤਲਵੰਡੀ ਸਾਬੋ ਥਾਣਾ ਦੇ ਮੁਖੀ ਗੁਰਦੀਪ ਸਿੰਘ ਵੀ ਮੌਕੇ ਉਪਰ ਪੁੱਜ ਗਏ। ਮੌਕੇ ਉਪਰ ਪੁੱਜੇ ਬੈਂਕ ਅਧਿਕਾਰੀਆਂ ਨੇ ਦੱਸਿਆ ਨਕਦੀ, strong room ਅਤੇ ਜ਼ਰੂਰੀ ਰਿਕਾਰਡ ਦਾ ਬਚਾਅ ਹੋ ਗਿਆ ਹੈ। ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੇ ਪੁੱਜੀਆਂ ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਅੱਗੇ ਬੁਝਾਉਣ ਦੇ ਕੰਮ ਵਿਚ ਜੁੱਟ ਗਈਆਂ।