SYL ਦੇ ਮੁੱਦੇ ’ਤੇ ਅੱਜ ਦਿੱਲੀ ਵਿਖੇ ਪੰਜਾਬ ਅਤੇ ਹਰਿਆਣਾ ਵਿਚਕਾਰ ਮੀਟਿੰਗ ਹੋਈ ਜੋ ਬਿੱਲਕੁਲ ਬੇਸਿੱਟਾ ਰਹੀ। ਇਹ ਮੀਟਿੰਗ ਦਿੱਲੀ ‘ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਗਿਆ। ਸੀ.ਐਮ.ਮਾਨ ਨੇ ਕਿਹਾ ਕਿ ਪੰਜਾਬ ਕੋਲ ਤਾਂ ਪਹਿਲਾ ਹੀ ਪਾਣੀ ਨਹੀਂ ਹੈ। ਮੁੱਖ ਮੰਤਰੀ ਮਾਨ ਨੇ ਕੇਂਦਰ ਅੱਗੇ ਇਕ ਪੇਸ਼ਕਸ਼ ਰੱਖੀ ਕੀ ਤੁਸੀ SYL ਦੀ ਜੱਗ੍ਹਾਂ YSL ਕਰ ਦਿਓ। ਤੁਸੀ ਸਾਨੂੰ ਯਮੂਨਾ ਤੋਂ ਪਾਣੀ ਦੇ ਦਿਓ, ਸਾਡੀ ਸਤਲੂਜ ਤਾਂ ਪਹਿਲਾ ਤੋਂ ਹੀ ਸੁੱਕੀ ਹੋਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਪੰਜਾਬ ‘ਚ ਕਈ ਜਗ੍ਹਾਵਾਂ ‘ਚ ਪਾਣੀ ਜ਼ਮੀਨ ਦੇ ਹੇਠਾਂਤੋਂ ਖ਼ਤਮ ਹੋ ਗਿਆ ਹੈ, ਅਸੀ ਦੇਸ਼ ਨੂੰ ਚਾਵਲ ਨਹੀਂ, ਪਾਣੀ ਦੇ ਰਹੇ ਹਾਂ। ਮੁੱਖ ਮੰਤਰੀ ਮਾਨ ਦਾ ਸਾਫ਼ ਕਹਿਣਾ ਸੀ ਕਿ ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਨਹੀਂ ਹੈ।
ਉਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਨੇ ਆਪਣੀ ਹੱਦ ਤੋਂ ਬਾਹਰ ਜਾ ਕੇ ਗੱਲਾਂ ਕੀਤੀਆ। ਸੱਬ ਤੋਂ ਪਹਿਲਾ ਅਸੀ ਨਹਿਰ ਬਣਾਉਣ ਦੀ ਗੱਲ ਰੱਖੀ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾ SYL ਨਹਿਰ ਬਣਾਓ, ਪਾਣੀ ਦੀ ਵੰਡ ਦਾ ਹੱਲ ਫਿਰ ਦੇਖਾਗੇ।