ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ UK ਲਈ ਰਵਾਨਾ ਹੋ ਗਏ ਹਨ। UK ‘ਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪ੍ਰਦਰਸ਼ਨ ਹੋ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉੱਥੇ ਇਕ ਪ੍ਰੋਗਰਾਮ ਉਲਾਕਿਆ ਗਿਆ ਹੈ ਜਿਸ ਵਿਚ ਸ਼ਿਰਕਤ ਕਰਨ ਲਈ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਵੱਲ ਰਵਾਨਾ ਹੋ ਗਏ ਹਨ। ਇਹ ਪ੍ਰੋਗਰਾਮ 20 ਨਵੰਬਰ, ਦਿਨ ਐਤਵਾਰ ਨੂੰ ਰੱਖਿਆ ਗਿਆ ਹੈ। ਸਿੱਧੂ ਦੇ ਮਾਤਾ-ਪਿਤਾ ਵੱਲੋਂ ਉੱਥੇ ਜਾ ਕੇ ਇਸ ਪ੍ਰੋਗਰਾਮ ‘ਚ ਹਿੱਸਾ ਲਿਆ ਜਾਵੇਗਾ। ਇਸ ਪ੍ਰੋਗਰਾਮ ‘ਚ 2000 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜੋ ਕਿ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਨਗੇ।
ਇਥੇ ਦਸ ਦਈਏ ਕਿ UK ‘ਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪ੍ਰਦਰਸ਼ਨ ਹੋ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉੱਥੇ ਇਕ ਪ੍ਰੋਗਰਾਮ ਉਲਾਕਿਆ ਗਿਆ ਹੈ ਜਿਸ ਵਿਚ ਸ਼ਿਰਕਤ ਕਰਨ ਲਈ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਵੱਲ ਰਵਾਨਾ ਹੋ ਗਏ ਹਨ। ਸਿੱਧੂ ਦੇ ਮਾਤਾ-ਪਿਤਾ ਯੂ. ਕੇ. ‘ਚ ਸਿੱਧੂ ਮੂਸੇਵਾਲਾ ਦੇ ਫੈਨਜ਼ ਨਾਲ ਵੀ ਮਿਲਣਗੇ। ਫੈਨਜ਼ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਸਿੱਧੂ ਮੂਸੇਵਾਲਾ ਦੇ ਨਾਲ ਖੜ੍ਹੇ ਸਨ ਅਤੇ ਹੁਣ ਉਨ੍ਹਾਂ ਦੇ ਮਾਤਾ-ਪਿਤਾ ਨਾਲ ਖੜ੍ਹੇ ਰਹਿਣਗੇ।